ਡੀ.ਐੱਸ.ਪੀ ਅਤੁੱਲ ਸੋਨੀ ਦੇ ਪਿਤਾ ਜੀ ਸ਼੍ਰੀ ਰਤਨ ਚੰਦ ਸੋਨੀ ਨਮਿੱਤ ਰਸਮ ਪੱਗੜੀ ਅਤੇ ਸ਼ਰਧਾਂਜਲੀ ਸਮਾਰੌਹ ਕਰਵਾਇਆ

ਅਬੋਹਰ: ਸਬ-ਡਿਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਤਾਇਨਾਤ ਡੀ.ਐੱਸ.ਪੀ ਸ਼੍ਰੀ ਅਤੁੱਲ ਸੋਨੀ ਦੇ ਪੂਜਨੀਕ ਪਿਤਾ ਸ਼੍ਰੀ ਰਤਨ ਚੰਦ ਜੀ ਸੋਨੀ ਜੋ ਬੀਤੀ 6 ਦਸੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾֱ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਦੀ ਨਮਿੱਤ ਸ਼ਰਧਾਂਜਲੀ ਸਮਾਰੌਹ ਅਤੇ ਰਸਮ ਪੱਗੜੀ ਪ੍ਰਾਚੀਨ ਹਨੁੰਮਾਨ ਮੰਦਰ ਸੈਕਟਰ 32-1 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਸਿਆਸੀ ਲੀਡਰ, ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀ ਜੱਥੇਬੰਦੀਆਂ, ਸ਼ਹਿਰ ਨਿਵਾਸੀ ਅਤੇ ਸਾਕ ਸਨੇਹੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਹਾਜ਼ਰੀਆਂ ਭਰ ਕੇ ਸੋਨੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਪ੍ਰੈੱਸ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਹੋਤਾ, ਸਰਪ੍ਰਸਤ ਹਰਪਾਲ ਕੰਗ, ਗੁਲਸ਼ੇਰ ਸਿੰਘ ਸੰਧੂ, ਨਰਿੰਦਰਪਾਲ ਸਿੰਘ ਕਾਲੜਾ, ਰਵੀ ਖਹਿਰਾ, ਅੰਤਰਪ੍ਰੀਤ ਖਹਿਰਾ, ਪ੍ਰਦੀਪ ਸਿੰਘ ਵਿੱਕੀ, ਰਣਜੀਤ ਸਿੰਘ ਦਿਓਲ, ਕਰਨੈਲ ਸਿੰਘ ਰਿੰਕੂ, ਸੋਨੂ ਫਤਿਹਾਬਾਦ ਆਦਿ ਨੇ ਇਸ ਦੁੱਖ ਦੀ ਘੜੀ ਵਿੱਚ ਹਾਜ਼ਰੀਆਂ ਭਰ ਕੇ ਸੋਨੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਸੋਨੀ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਸਾਕ ਸਨੇਹੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ।
Author: Abohar Live