ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਹੋਈ ਮਹੀਨਾਵਾਰ ਮੀਟਿੰਗ, ਆਪਣੀਆਂ ਮੁੱਖ ਮੰਗਾਂ ਤੇ ਕੀਤਾ ਗਿਆ ਵਿਚਾਰ ਚਰਚਾ
ਅਬੋਹਰ ਲਾਈਵ: ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੀ ਜੰਡੋਕੇ, ਤਹਿਸੀਲ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ ਅਤੇ ਜਗਸੀਰ ਸਿੰਘ ਸੁਖਨਾ, ਬਿੰਦਰਪਾਲ ਸਿੰਘ ਝਬੇਲਵਾਲੀ ਦੋਨੋਂ ਸਟੇਟ ਬਾਡੀ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਮਾਣ ਭੱਤਾ 10,000 ਕਰਨਾ, ਟੋਲ ਟੈਕਸ ਮਾਫ ਕਰਨਾ, ਪੰਚਾਇਤ ਵਿੱਚ ਨੰਬਰਦਾਰ ਦੀ ਨੁਮਾਇੰਦਗੀ, ਤਹਿਸੀਲ ਵਿੱਚ ਬੈਠਣ ਲਈ ਕਮਰਾ ਅਲਾਟ ਕਰਨਾ ਆਦਿ। ਮੀਟਿੰਗ ਵਿੱਚ ਪਿੰਡ ਭਾਗਸਰ ਤੋਂ ਨਵੇਂ ਨਿਯੁਕਤ ਨੰਬਰਦਾਰ ਮਨਿੰਦਰ ਸਿੰਘ ਬਰਾੜ ਨੂੰ ਨੰਬਰਦਾਰ ਨੂੰ ਯੂਨੀਅਨ ਵੱਲੋਂ ਜੀ ਆਇਆ ਆਖਿਆ ਗਿਆ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਿੰਦਰ ਸਿੰਘ ਲੱਖੇਵਾਲੀ, ਦਰਸ਼ਨ ਸਿੰਘ ਬਾਂਮ, ਚਾਨਣ ਸਿੰਘ ਚੱਕ ਗਾਂਧਾ, ਭੁਪਿੰਦਰ ਸਿੰਘ ਬਾਜਾ ਮਰਾੜ, ਜਲੌਰ ਸਿੰਘ ਨੰਦਗੜ੍ਹ, ਗੁਰਦੀਪ ਸਿੰਘ ਰੱਤਾ ਟਿੱਬਾ, ਦਰਸ਼ਨ ਸਿੰਘ ਕਿਰਪਾਲ ਕੇ, ਬਲਦੇਵ ਸਿੰਘ ਕੋਟਲੀ ਸੰਘਰ, ਤੇਜਾ ਸਿੰਘ ਨੰਬਰਦਾਰ ਤਾਮਕੋਟ, ਪ੍ਰਤਾਪ ਸਿੰਘ ਲੁਬਾਣਿਆਂਵਾਲੀ, ਚੂਹੜ ਸਿੰਘ ਭੁੱਟੀਆਲਾ, ਸੁਖਦੇਵ ਸਿੰਘ ਖੱਪਿਆਂਵਾਲੀ, ਜਸਵਿੰਦਰ ਸਿੰਘ ਦੂਹੇਵਾਲਾ, ਬੂਟਾ ਸਿੰਘ ਸਾਹਿਬ ਚੰਦ, ਪੋਹਲਾ ਸਿੰਘ ਭਲਾਈਆਣਾ, ਸਵਰਨਜੀਤ ਸਿੰਘ ਬਧਾਈ, ਵਕੀਲ ਸਿੰਘ ਬਧਾਈ, ਤਰਸੇਮ ਸਿੰਘ ਝੋਰੜ, ਲਾਭ ਸਿੰਘ ਛੱਤੇਆਣਾ, ਬਲਵਿੰਦਰ ਸਿੰਘ ਲਖਮੀਰੇਆਣਾ, ਹਰਨੇਕ ਸਿੰਘ ਖੁੰਡੇ ਹਲਾਲ, ਜਗਜੀਤ ਸਿੰਘ ਰਹੂੜਿਆਂਵਾਲੀ, ਪਿੰਦਰ ਸਿੰਘ ਲੰਡੇ ਰੋਡੇ, ਪਾਲ ਸਿੰਘ ਸੀਰਵਾਲੀ, ਇਕਬਾਲ ਸਿੰਘ ਭੰਗੇਆਲਾ, ਤੇਜਿੰਦਰ ਸਿੰਘ ਸ਼ੇਰੇਵਾਲਾ, ਵੀਰ ਸਿੰਘ ਗੂੜੀਸੰਘਰ, ਗੁਰਤੇਜ ਸਿੰਘ ਕੋਟਭਾਈ, ਸੁਰਜੀਤ ਸਿੰਘ ਗੂੜੀਸੰਘਰ, ਗੁਰਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਭੁਲੇਰੀਆਂ ਹਾਜ਼ਿਰ ਸਨ।
Author: Abohar Live