ਸ. ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਮੁੱਚਾ ਐੱਸ.ਸੀ ਵਿੰਗ ਪੰਜਾਬ ਨੇ ਕੀਤੀ ਨਿੰਦਿਆ
ਅਬੋਹਰ ਲਾਈਵ: ਅੱਜ ਸਵੇਰੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਨਿਮਾਣੇ ਸਿੱਖ ਵਜੋਂ ਸੇਵਾ ਕਰ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦੀ ਸਮੁੱਚਾ (ਐੱਸ.ਸੀ ਵਿੰਗ) ਪੰਜਾਬ ਨੇ ਇਸ ਘਟਨਾ ਦੀ ਨਿੰਦਿਆ ਕੀਤੀ। ਇਸ ਦੌਰਾਨ ਹਰਮੇਸ਼ ਸਿੰਘ ਖੁੱਡੀਆਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਹੈ ਕੇ ਸਮੁੱਚਾ ਐੱਸ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜਾ ਹੈ, ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਭ ਦੇ ਹਰਮਨ ਪਿਆਰੇ ਨੇਤਾ ਹਨ, ਉੱਥੇ ਦਲਿਤ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਦੇ ਹਨ ਅਤੇ ਗਰੀਬਾਂ ਦੇ ਨਾਲ ਹਰ ਦੁੱਖ ਸੁੱਖ ਵਿੱਚ ਸਹਾਈ ਰਹਿੰਦੇ ਹਨ। ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਉਹਨਾਂ ਦੇ ਨਾਲ ਸਰਦਾਰ ਅੰਗਰੇਜ਼ ਸਿੰਘ ਤੱਪਾ ਖੇੜਾ, ਭਗਤ ਸਿੰਘ ਫਤੂਹੀਖੇੜਾ, ਨਰੇਸ਼ ਕੁਮਾਰ ਖੇਮਾਖੇੜਾ, ਬਾਬੂ ਸਿੰਘ ਪੰਜਾਵਾ, ਰਾਜੂ ਸਿੰਘ ਮਾਹੂਆਣਾ, ਰਾਹੁਲ ਅਰੋੜਾ ਤੱਪਾ ਖੇੜਾ, ਮੇਜਰ ਸਿੰਘ ਆਧਨੀਆ, ਕੌਰ ਸਿੰਘ ਸਰਪੰਚ ਲੰਬੀ, ਪੂਰਨ ਸਿੰਘ ਹਾਕੂਵਾਲਾ, ਕੁਲਦੀਪ ਸਿੰਘ ਸਹਿਣਾ ਖੇੜਾ, ਨਿਸ਼ਾਨ ਸਿੰਘ ਸ਼ੇਰਾਂਵਾਲੀ, ਸੁਖਬੀਰ ਸਿੰਘ ਮੰਡੀ ਕਿਲਿਆਂਵਾਲੀ, ਅਜੈ ਕੁਮਾਰ ਮੰਡੀ ਕਿੱਲਿਆਂਵਾਲੀ, ਤਾਰੂ ਸਿੰਘ ਭੀਟੀਵਾਲਾ ਅਤੇ ਅਨਮੋਲ ਸਿੰਘ ਸਿੱਖਵਾਲਾ ਮੌਜੂਦ ਸਨ।
Author: Abohar Live