Abohar NewsPunjab News
ਡਾ. ਹਰਿੰਦਰਪਾਲ ਸਿੰਘ ਐੱਸ.ਐੱਮ.ਓ ਲੰਬੀ ਨੇ ਆਮ ਆਦਮੀ ਕਲੀਨਿਕ ਸਿੰਘੇਵਾਲਾ ਦਾ ਕੀਤਾ ਅਚਨਚੇਤ ਦੌਰਾ
ਪੰਜਾਬ: ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਹਰਿੰਦਰਪਾਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ ਲੰਬੀ ਨੇ ਅਚਨਚੇਤ ਆਮ ਆਦਮੀ ਕਲੀਨਿਕ ਸਿੰਘੇਵਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਕਲੀਨਿਕ ਵਿਖੇ ਦਵਾਈਆਂ ਦੇ ਰੱਖ ਰਖਾਵ, ਮਰੀਜਾਂ ਦੇ ਬੈਠਣ ਦਾ ਪ੍ਰਬੰਧ, ਸਟਾਫ ਦੀ ਹਾਜ਼ਰੀ ਚੈੱਕ ਕੀਤੀ, ਸਾਫ਼ ਸਫ਼ਾਈ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਮਰੀਜਾਂ
ਦੀ ਰੋਜ਼ਾਨਾ ਦੀ ਐਵਰੇਜ ਲਗਭਗ ਪੰਤਾਲੀ-ਪੰਜਾਹ ਦੀ ਪਾਈ ਗਈ। ਇਸ ਮੌਕੇ ਡਾ. ਸ਼ਕਤੀਪਾਲ ਨੇ ਮਰੀਜਾਂ ਨੂੰ ਮਿਲਣ ਵਾਲੀਆਂ ਦਵਾਈਆਂ ਬਾਰੇ ਮਰੀਜਾਂ ਤੋਂ ਕਾਲ ਕਰਕੇ ਪੁੱਛਿਆ ਕਿ ਆਮ ਆਦਮੀ ਕਲੀਨਿਕ ਦੇ ਸਟਾਫ਼ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ ਤਾਂ ਉਨ੍ਹਾਂ ਅੱਗਿਓਂ ਤਸੱਲੀਬਖ਼ਸ਼ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰਿਤਪਾਲ ਸਿੰਘ ਤੂਰ ਐੱਸ.ਆਈ, ਬਾਹਲਾ ਸਿੰਘ ਫਾਰਮੇਸੀ ਅਫਸਰ, ਵੀਰਪਾਲ ਕੌਰ, ਓਮ ਪ੍ਰਕਾਸ਼ ਸੀ.ਐੱਚ.ਓ ਅਤੇ ਬਾਕੀ ਸਟਾਫ ਵੀ ਹਾਜ਼ਿਰ ਸੀ।
Author: Abohar Live