Abohar NewsJobs & CareerPunjab News

ਪੰਜਾਬ ਸਰਕਾਰ ਦਾ ਭੂਮੀ ਸੁਧਾਰ ਲਈ ਉਪਰਾਲਾ, 50 ਫੀਸਦੀ ਸਬਸਿਡੀ ਤੇ ਦਿੱਤੀ ਜਾ ਰਹੀ ਹੈ ਜਿਪਸਮ

ਕਲੱਰ ਵਾਲੀਆਂ ਤੇ ਜਿਆਦਾ PH ਵਾਲੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਜਿਪਸਮ ਖਾਦ

ਅਬੋਹਰ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਵਿੱਚ ਭੂਮੀ ਸੁਧਾਰ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਾਲੀਆਂ ਅਤੇ ਵੱਧ ਪੀ.ਐੱਚ ਵਾਲੀਆਂ ਖੇਤੀ ਜਮੀਨਾਂ ਨੂੰ ਮੁੜ ਸੁਰਜੀਤ ਕਰਨ ਲਈ ਸਬਸਿਡੀ ਤੇ ਜਿਪਸਮ ਉਪਲੱਬਧ ਕਾਰਵਾਈ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਸੰਦੀਪ ਰਿਣਵਾਂ ਨੇ ਦਿੱਤੀ ਹੈ। ਡਾ. ਰਿਣਵਾਂ ਨੇ ਦੱਸਿਆ ਕਿ ਜਿਪਸਮ ਖਾਦ ਕੈਲਸ਼ੀਅਮ ਅਤੇ ਸਲਫ਼ਰ ਤੱਤਾਂ ਦਾ ਵੀ ਚੰਗਾ ਸਰੋਤ ਹੈ ਅਤੇ ਜਿੰਨ੍ਹਾਂ ਜਮੀਨਾਂ ਵਿੱਚ ਕੱਲਰ ਜਾਂ ਜੋ ਜਮੀਨਾ ਅਲਕਲਾਈਨ ਨੇਚਰ ਦੀਆਂ ਹਨ ਉਹ ਕਿਸਾਨ ਮਹਿਕਮੇ ਕੋਲ ਮਿੱਟੀ ਚੈੱਕ ਕਰਵਾ ਕੇ ਜ਼ਰੂਰਤ ਅਨੁਸਾਰ ਜਿਪਸਮ ਦੀ ਵਰਤੋਂ ਕਰਕੇ ਜ਼ਮੀਨ ਸੁਧਾਰਨ ਦਾ ਕੰਮ ਕਰ ਸਕਦੇ ਹਨ। ਇਸ ਲਈ ਵਿਭਾਗ 50 ਫੀਸਦੀ ਸਬਸਿਡੀ ਤੇ ਜਿਪਸਮ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਇਹ ਜਿਪਸਮ ਲੈਣੀ ਚਾਹੁੰਦੇ ਹਨ ਉਹ ਵਿਭਾਗ ਦੇ ਆਨਲਾਈਨ ਪੋਰਟਲ https://agrisubsidy.agrimachinerypb.com/#/seed-registration ਤੇ ਆਨਲਾਈਨ ਅਪਲਾਈ ਕਰਨ। ਆਨਲਾਈਨ ਅਪਲਾਈ ਕਰਨ ਤੋਂ ਬਾਅਦ ਜੋ ਰਸੀਦ ਪ੍ਰਾਪਤ ਹੋਵੇਗੀ ਉਸਨੂੰ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਮੋਹਰ ਅਤੇ ਸਾਈਨ ਨਾਲ ਤਸਦੀਕ ਕਰਵਾ ਕੇ ਆਪਣੇ ਬਲਾਕ ਦੇ ਹੇਠ ਲਿਖੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇ। ਇਹ ਅਧਿਕਾਰੀ ਕਿਸਾਨਾਂ ਨੂੰ ਦੱਸਣਗੇ ਕਿ ਉਨ੍ਹਾਂ ਨੇ ਬਲਾਕ ਵਿਚ ਕਿਸ ਥਾਂ ਤੋਂ ਇਹ ਜਿਪਸਮ ਚੁੱਕਣੀ ਹੈ। ਉਥੇ ਕਿਸਾਨ ਪਹੁੰਚ ਕਿ ਉਕਤ ਰਸੀਦ ਜਮਾਂ ਕਰਵਾ ਕੇ ਅਤੇ ਆਪਣੇ ਹਿੱਸੇ ਦੀ 50 ਫੀਸਦੀ ਰਕਮ ਜਮਾ ਕਰਵਾ ਕੇ ਜਿਪਸਮ ਖਾਦ ਲਿਆ ਸਕਦੇ ਹਨ। ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ 25 ਬੇਗ ਜਿਪਸਮ ਸਬਸੀਡੀ ਤੇ ਦਿੱਤੀ ਜਾਵੇਗੀ। ਜਿਪਸਮ ਦਾ ਇਕ ਥੈਲਾ 50 ਕਿਲੋ ਭਰਤੀ ਦਾ ਹੈ ਅਤੇ ਇਸ ਦੀ ਕੀਮਤ ਸਬਸੀਡੀ ਉਪਰ 205 ਰੁਪਏ ਪ੍ਰਤੀ ਥੈਲਾ ਸਰਕਾਰ ਵੱਲੋਂ ਰੱਖੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਲਾਕ ਅਬੋਹਰ ਲਈ ਸ਼੍ਰੀ ਨਗੀਨ ਕੁਮਾਰ ਏ.ਡੀ.ਓ 9592479636, ਬਲਾਕ ਖੂਈਆਂ ਸਰਵਰ ਲਈ ਸ਼੍ਰੀ ਆਸ਼ੀਸ਼ ਸ਼ਰਮਾ ਏ.ਡੀ.ਓ 9041818195, ਬਲਾਕ ਫਾਜ਼ਿਲਕਾ ਲਈ ਸ਼੍ਰੀ ਹਰਵਿੰਦਰ ਪਾਲ ਏ.ਡੀ.ਓ. 9646146588, ਬਲਾਕ ਜਲਾਲਾਬਾਦ ਲਈ ਸ਼੍ਰੀ ਪਰਵਸ਼ ਕੁਮਾਰ 8437380590 ਅਧਿਕਾਰੀਆਂ ਨਾਲ ਜਿਪਸਮ ਖਰੀਦ ਸੰਬੰਧੀ ਤਾਲਮੇਲ ਕੀਤਾ ਜਾਵੇ।

Author: Abohar Live

Related Articles

Leave a Reply

Your email address will not be published. Required fields are marked *

Back to top button