Abohar NewsPunjab News
ਪਿੰਡ ਬਾਂਮ ਦੇ ਇੰਟਰਨੈਸ਼ਨਲ ਖਿਡਾਰੀ ਨੇ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਪੈਰਾ ਐਥਲੈਟਿਕਸ ਦੇ ਵਿੱਚ ਦੋ ਗੋਲਡ ਮੈਡਲ ਅਤੇ ਇਕ ਚਾਂਦੀ ਦਾ ਮੈਡਲ ਜਿੱਤਿਆ
ਅਬੋਹਰ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਲੁਧਿਆਣਾ ਵਿਖੇ ਚੱਲ ਰਹੀਆਂ ਹਨ। ਪੰਜਾਬ ਸਰਕਾਰ ਦੇ ਖੇਡ ਵਿਭਾਗ ਪੰਜਾਬ ਵੱਲੋਂ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੈਰਾਂ ਖੇਡਾਂ ਵਤਨ ਪੰਜਾਬ ਦੀਆਂ 20 ਨਵੰਬਰ ਤੋਂ 25 ਨਵੰਬਰ 2024 ਤੱਕ ਗੁਰੂ ਨਾਨਕ ਦੇਵ ਜੀ ਖੇਡ ਸਟੇਡੀਅਮ ਲੁਧਿਆਣਾ ਵਿਖੇ ਸਫ਼ਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ ਸਨ। ਜਿਸ ਦੌਰਾਨ 24 ਨਵੰਬਰ ਨੂੰ ਮੁੰਡਿਆਂ ਦੇ ਪੈਰਾ ਐਥਲੈਟਿਕਸ ਵਿੱਚ ਬਲਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਬਾਂਮ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਇੰਟਰਨੈਸ਼ਨਲ ਖਿਡਾਰੀ ਨੇ ਜੈਵਲਿਨ ਥਰੋਅ ਗੋਲਡ ਮੈਡਲ, ਸ਼ਾਟਪੁੱਟ ਵਿੱਚ ਗੋਲਡ ਮੈਡਲ, ਡਿਸਕਸ ਥਰੋਅ ਵਿੱਚ ਸਿਲਵਰ ਮੈਡਲ ਜਿੱਤ ਕਿ ਆਪਣੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ।
Author: Abohar Live