ਬੀਤੇ ਦਿਨੀਂ ਦੇਸ਼ ਦੇ 75ਵੇਂ ਸੰਵਿਧਾਨ ਦਿਵਸ ਦੇ ਮੌਕੇ ‘ਤੇ ਮਲੋਟ ਬਾਰ ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਸੰਵਿਧਾਨ ਦਿਵਸ
ਅਬੋਹਰ (ਮਲੋਟ): ਬੀਤੇ ਦਿਨੀਂ ਦੇਸ਼ ਦੇ 75ਵੇਂ ਸੰਵਿਧਾਨ ਦਿਵਸ ਦੇ ਮੌਕੇ ‘ਤੇ ਮਲੋਟ ਬਾਰ ਐਸੋਸੀਏਸ਼ਨ ਵੱਲੋਂ ਬਾਰ ਰੂਮ ਵਿੱਚ ਇੱਕ ਖ਼ਾਸ ਆਯੋਜਨ ਕਰਕੇ ਇਸ ਦਿਨ ਨੂੰ ਮਨਾਇਆ ਗਿਆ। ਇਸ ਮੌਕੇ ‘ਤੇ ਬਾਰ ਦੇ ਸਾਰੇ ਵਕੀਲ ਸਾਹਿਬਾਨ ਦੇ ਨਾਲ ਮਲੋਟ ਕੋਰਟ ਦੇ ਜੱਜ ਸਾਹਿਬਾਨਾਂ ਨੇ ਵੀ ਇਸ ਤਿਉਹਾਰ ਵਿੱਚ ਹਿੱਸਾ ਲਿਆ। ਇਸ ਖ਼ਾਸ ਮੌਕੇ ‘ਤੇ ਬਾਰ ਦੇ ਸਕੱਤਰ ਵਿਕਾਸ ਸਚਦੇਵਾ ਨੇ ਜੱਜ ਸਾਹਿਬਾਨਾਂ ਦਾ ਬਾਰ ਰੂਮ ਵਿੱਚ ਸਵਾਗਤ ਕਰਦੇ ਹੋਏ ਇਸ ਦਿਨ ਦੀ ਵਿਸ਼ੇਸ਼ਤਾ ‘ਤੇ ਰੌਸ਼ਨੀ ਪਾਈ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ। ਬਾਰ ਦੀ ਪ੍ਰਧਾਨ ਮੈਡਮ ਵਿਦੂਸ਼ੀ ਭੁੱਲਰ ਨੇ ਸੰਵਿਧਾਨ ਦੇ ਵਿਸ਼ੇਸ਼ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਅਤੇ ਅੱਜ ਦੇ ਭਾਰਤ ਨੂੰ ਗਠਨ ਵਿੱਚ ਇਸ ਦੀ ਮਹੱਤਤਾ ਨੂੰ ਬਿਆਨ ਕੀਤਾ। ਜੱਜ ਸਾਹਿਬਾਂ ਸ਼੍ਰੀਮਤੀ ਗਰੀਸ਼ ਅਤੇ ਸ਼੍ਰੀਮਤੀ ਸੂਮੁਖੀ ਨੇ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਬਾਰੇ ਜਾਣੂੰ ਕਰਵਾਉਂਦੇ ਹੋਏ ਸਾਡੇ ਦੇਸ਼ ਪ੍ਰਤੀ ਫਰਜ਼ਾਂ ਤੋਂ ਵੀ ਜਾਣੂੰ ਕਰਵਾਉਂਦੇ ਹੋਏ ਇਸਨੂੰ ਦੇਸ਼ ਅਤੇ ਨਿਆਂਪਾਲਿਕਾ ਦੀ ਜ਼ਿੰਦਗੀ ਦਾ ਮੂਲ ਦਰਜਾ ਦੱਸਿਆ। ਆਖ਼ਿਰ ਵਿੱਚ ਉਪ ਪ੍ਰਧਾਨ ਮੈਡਮ ਸ਼ਿੰਪੀ ਕਮਰਾ ਅਤੇ ਕੈਸ਼ੀਅਰ ਰਾਜਿੰਦਰ ਕੁਮਾਰ ਅਤੇ ਮੇਵਾ ਰਾਮ ਨੇ ਸਾਰੀ ਐਗਜ਼ੀਕਿਊਟਿਵ ਵੱਲੋਂ 75ਵੇਂ ਸੰਵਿਧਾਨ ਦਿਵਸ ਦੀਆਂ ਸਭ ਨੂੰ ਵਧਾਈ ਦਿੱਤੀ।
Author: Malout Live