26 ਜਨਵਰੀ 2025 ਨੂੰ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਜਿਲ੍ਹਾ ਪੱਧਰੀ ਸਮਾਗਮ ਵਿੱਚ ਕੱਢੀ ਜਾਗਰੂਕਤਾ ਝਾਕੀ

ਅਬੋਹਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਫਾਜਿਲਕਾ ਦੇ ਮਾਸ ਮੀਡੀਆ ਵਿੰਗ ਵੱਲੋਂ ਹੋਰ ਸਟਾਫ਼ ਦੇ ਸਹਿਯੋਗ ਨਾਲ ਗੈਰ ਸੰਚਾਰੀ ਰੋਗਾਂ, ਫਰਿਸ਼ਤੇ ਸਕੀਮ, ਟੀ.ਬੀ ਮੁਕਤ ਭਾਰਤ ਅਤੇ ਆਭਾ ਦੀ ਜਾਗਰੂਕਤਾ ਲਈ ਝਾਕੀ ਕੱਢੀ ਗਈ। ਇਸ ਝਾਕੀ ਵਿੱਚ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਦਿਵੇਸ਼ ਕੁਮਾਰ, ਹਰਮੀਤ ਸਿੰਘ, ਵਿੱਕੀ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ), ਰਮੇਸ਼ ਕੁਮਾਰ ਅਤੇ ਸੁਨੀਲ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਡਾ. ਲਹਿੰਬਰ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰ ਦੇ ਨੇੜੇ ਪਹੁੰਚਾਉਣ ਦੇ ਮਕਸਦ ਨਾਲ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਪੰਜਾਬ ਸਰਕਾਰ ਕੈਂਸਰ, ਬਲੱਡ ਪ੍ਰੈਸ਼ਰ, ਸ਼ੂਗਰ, ਸਟਰੋਕ, ਦਿਲ ਦੇ ਰੋਗ ਅਤੇ ਹੋਰ ਗੈਰ-ਸੰਚਾਰੀ ਬਿਮਾਰੀਆਂ ਦੀ ਜਲਦੀ ਪਹਿਚਾਣ ਕਰਕੇ ਜਲਦੀ ਇਲਾਜ ਕਰਨ ਦੇ ਟੀਚੇ ਨਾਲ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿਖੇ ਇਨ੍ਹਾਂ ਰੋਗਾਂ ਦੀ ਮੁਫ਼ਤ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਰਾਹੀਂ ਕੈਂਸਰ ਦੇ ਮਰੀਜ਼ਾਂ ਲਈ ਡੇਢ ਲੱਖ ਰੁਪਏ ਦੀ ਕੈਸ਼ਲੈਸ ਸਹੂਲਤ ਦੇ ਰਹੀ ਹੈ। ਇਸ ਦੇ ਨਾਲ ਸਰਕਾਰ ਵੱਲੋਂ “ਜਨ ਜਨ ਕਾ ਰੱਖੇ ਧਿਆਨ”, “ਟੀ.ਬੀ ਮੁਕਤ ਭਾਰਤ ਅਭਿਆਨ” 100 ਦਿਨ ਟੀ.ਬੀ ਮੁਕਤ ਮੁਹਿੰਮ ਸ਼ੁਰੂ ਕੀਤੀ ਹੈ। ਜੇਕਰ ਕਿਸੇ ਨੂੰ 2 ਹਫ਼ਤੇ ਤੋਂ ਜਿਆਦਾ ਖਾਂਸੀ, ਸ਼ਾਮ ਨੂੰ ਬੁਖਾਰ ਹੋਵੇ, ਭਾਰ ਘਟ ਰਿਹਾ ਹੋਵੇ ਤਾਂ ਸਰਕਾਰੀ ਹਸਪਤਾਲਾਂ ਵਿੱਚ ਬਲਗਮ ਦੀ ਜਾਂਚ ਮੁਫ਼ਤ ਜ਼ਰੂਰ ਕਰਵਾਓ। ਸਰਕਾਰ ਵੱਲੋਂ ਸ਼ੁਰੂ ਕੀਤੀ ਫ਼ਰਿਸ਼ਤੇ ਸਕੀਮ ਅਧੀਨ ਕਿਸੇ ਵੀ ਸੜਕ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਓ, ਫਰਿਸ਼ਤੇ ਅਖਵਾਓ ਅਤੇ 2000 ਰੁਪੈ ਸਨਮਾਨ ਪਾਓ। ਸਿਵਲ ਸਰਜਨ ਫਾਜਿਲਕਾ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ 30 ਸਾਲ ਤੋਂ ਉੱਪਰ ਹਰੇਕ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਆਪਣੇ ਰੂਟੀਨ ਟੈਸਟ ਜਰੂਰ ਕਰਵਾਓ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਗੈਰ-ਸੰਚਾਰੀ ਰੋਗਾਂ ਤੋਂ ਬਚੋ। ਆਪਣੀ ਰੋਜ਼ਾਨਾ ਦੀ ਜਿੰਦਗੀ ਘਿਓ, ਤੇਲ, ਮੈਦਾ, ਚੀਨੀ, ਤੰਬਾਕੂ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰਕੇ ਘਰ ਦਾ ਬਣਿਆ ਸੰਤੁਲਿਤ ਭੋਜਨ ਅਤੇ ਫ਼ਲ ਸਬਜੀਆਂ ਹੀ ਖਾਓ। ਰੋਜ਼ਾਨਾ ਯੋਗਾ, ਸੈਰ ਅਤੇ ਮੈਡੀਟੇਸ਼ਨ ਕਰੋ। ਇਸ ਸੰਬੰਧੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਣੇ ਆਯੁਸ਼ਮਾਨ ਅਰੋਗਿਆ ਕੇਂਦਰ ਵਿੱਚ ਜਾਂਚ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਆਪਣੇ ਸਿਹਤ ਸੰਬੰਧੀ ਰਿਕਾਰਡ ਨੂੰ ਸੁਰੱਖਿਅਤ ਸੰਭਾਲ ਕਰਨ ਲਈ ਅਤੇ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਵੇਖਣ ਲਈ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ABHA) ਜਰੂਰ ਬਣਵਾਓ।
Author: Abohar Live