ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ

ਅਬੋਹਰ: ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਤੇ ਪ੍ਰਧਾਨ ਖੁਸ਼ੀ ਫਾਊਂਡੇਸ਼ਨ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਵੱਲੋਂ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਵਾਹਨ ਚਾਲਕਾਂ ਨੂੰ ਬਚਾਉਣ ਲਈ ਵਹੀਕਲਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ। ਉਨ੍ਹਾਂ ਰਿਫਲੈਕਟਰ ਵੰਡਦੇ ਸਮੇਂ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਆਪਣੇ ਵਾਹਨਾਂ ਤੇ ਇਹ ਰਿਫਲੈਕਟਰ ਜ਼ਰੂਰ ਲਗਾਉਣ। ਕਿਉਂਕਿ ਅਜਿਹਾ ਕਰਨ ਨਾਲ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਜਦੋਂ ਦੂਸਰੇ ਵਾਹਨ ਦੀ ਲਾਈਟ ਰਿਫਲੈਕਟਰ ਤੇ ਪੈਂਦੀ ਹੈ ਤਾਂ ਇਹ ਰਿਫਲੈਕਟਰ ਚਮਕਦੇ ਹਨ ਜਿਸ ਕਾਰਨ ਵਾਹਨ ਚਾਲਕ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਜਾ ਰਿਹਾ ਹੈ ਤੇ ਉਹ ਸਾਵਧਾਨ ਹੋ ਜਾਂਦਾ ਹੈ ਜਿਸ ਕਾਰਨ ਹਾਦਸਿਆਂ ਦਾ ਖਤਰਾ ਟਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਰਿਫਲੈਕਟਰ ਵੰਡਣ ਦਾ ਉਦੇਸ਼ ਹੈ ਕਿ ਵਾਹਨ ਚਾਲਕਾਂ ਵੱਲੋਂ ਰਿਫਲੈਕਟਰ ਲਗਾ ਕੇ ਧੁੰਦ ਕਾਰਨ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣਾ ਹੈ ਰਾਤ ਤੇ ਧੁੰਦ ਸਮੇਂ ਚੱਲ ਰਹੇ ਵਾਹਨਾਂ ਨੂੰ ਦਿਖਣਯੋਗ ਬਣਾਉਣਾ ਹੈ।