ਵਿਧਾਇਕ ਫਾਜ਼ਿਲਕਾ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਮਾਰਕਿਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਹਲਕੇ ਦੇ ਲੋਕਾਂ ਦੀਆਂ ਸੁਨਣਗੇ ਸਮੱਸਿਆਵਾਂ
ਅਬੋਹਰ: ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਦਾਣਾ ਮੰਡੀ ਵਿਖੇ ਬਣੇ ਮਾਰਕਿਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ਮਾਰਕਿਟ ਕਮੇਟੀ ਦਫਤਰ ਬੈਠਕ ਕੇ ਲੋਕਾਂ ਦੀ ਸਮੱਸਿਆਵਾਂ ਸੁਣਨਗੇ। ਹਲਕੇ ਦੇ ਲੋਕਾਂ ਦੀ ਜੋ ਵੀ ਸਮੱਸਿਆ ਹੈ ਉਹ ਉਨ੍ਹਾਂ ਨੂੰ ਆ ਕੇ ਦੱਸਣ ਤਾਂ ਜੋ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਵਿਧਾਇਕ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਲਕੇ ਦੇ ਲੋਕਾਂ ਦੀ ਹਰ ਸੰਭਵ ਮੱਦਦ ਕਰਨ ਲਈ ਯਤਨਸ਼ੀਲ ਹੈ ਚਾਹੇ ਉਹ ਸਿੱਖਿਆ, ਸਿਹਤ, ਵਿਕਾਸ ਜਾਂ ਕੋਈ ਵੀ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਤੇ ਲੋਕ ਬੇਝਿੱਜਕ ਹੋ ਕੇ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਚਾਹੇ ਸਾਫ ਪਾਣੀ, ਸੀਵਰੇਜ਼, ਗਲੀਆਂ ਨਾਲੀਆਂ ਜਾਂ ਹੋਰ ਕੋਈ ਵੀ ਸਮੱਸਿਆ ਹੋਵੇ ਸਭ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
Author: Abohar Live