ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਦਾ ਸ਼ਡਿਊਲ ਜਾਰੀ
ਅਬੋਹਰ: ਫਾਜ਼ਿਲਕਾ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਕੀ ਸੀ.ਫੇਟ ਅਬੋਹਰ ਵਿਖੇ ਬਣਿਆ ਹੋਇਆ ਹੈ ਦੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਕਿਸਾਨ ਸਿਖਲਾਈ ਕੋਰਸਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹਨਾਂ ਕੋਰਸਾਂ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਵੀ ਦਾਖਲਾ ਲੈ ਕੇ ਲਾਭ ਲੈ ਸਕਦੀਆਂ ਹਨ। ਇਸ ਦੇ ਲਈ ਰਜਿਸਟ੍ਰੇਸ਼ਨ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਜੋ ਕਿ ਸੀ.ਫੇਟ ਕੇਂਦਰ ਅਬੋਹਰ ਵਿੱਚ ਬਣਿਆ ਹੋਇਆ ਹੈ ਵਿਖੇ ਕਰਵਾਈ ਜਾ ਸਕਦੀ ਹੈ। ਇਸ ਸੰਬੰਧੀ ਕੇ.ਵੀ.ਕੇ ਦੇ ਮੁੱਖੀ ਡਾ. ਅਰਵਿੰਦ ਅਹਲਾਵਤ ਨੇ ਦੱਸਿਆ ਕਿ ਇਸ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕੱਲ੍ਹ (29 ਤੋਂ 31 ਜਨਵਰੀ 2025) ਤੱਕ ਭੋਜਨ ਦੀ ਸਟੋਰੇਜ ਅਤੇ ਸੇਫਟੀ ਸਟੈਂਡਰਡ ਬਾਰੇ ਛੋਟੇ ਉਦਮੀਆਂ ਲਈ ਤਿੰਨ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 27 ਤੋਂ 21 ਫਰਵਰੀ ਤੱਕ ਛੋਟੇ ਪੱਧਰ ਤੇ ਖੁੰਬਾਂ ਦੇ ਉਤਪਾਦਨ ਲਈ ਫਾਰਮ ਬਣਾਉਣ ਸੰਬੰਧੀ ਪੰਜ ਦਿਨਾਂ ਦੀ ਸਿਖਲਾਈ ਕਰਵਾਈ ਜਾਵੇਗੀ। ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਾਰਚ ਮਹੀਨੇ ਵਿੱਚ ਆਰਗੈਨਿਕ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਜਮੀਨ ਦੀ ਸਿਹਤ ਸੰਭਾਲ ਸੰਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਜਾਵੇਗਾ। ਮਾਰਚ ਵਿੱਚ ਹੀ ਛੋਟੇ ਉੱਦਮੀਆਂ ਅਤੇ ਸਵੈ ਸਹਾਇਤਾ ਸਮੂਹਾਂ ਲਈ ਭੋਜਨ ਦੀ ਵੈਲਿਊ ਐਡੀਸ਼ਨ ਸੰਬੰਧੀ ਤਿੰਨ ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 6 ਤੋਂ 8 ਮਾਰਚ ਤੱਕ ਫਲਾਂ ਦੀ ਪੋਸਟ ਹਾਰਵੈਸਟ ਸਟੋਰੇਜ ਅਤੇ ਪੈਕੇਜਿੰਗ ਸੰਬੰਧੀ ਕੋਰਸ ਕਰਵਾਇਆ ਜਾਵੇਗਾ। ਇਛੁੱਕ ਕਿਸਾਨ ਕੇ.ਵੀ.ਕੇ ਨਾਲ ਸੰਪਰਕ ਕਰ ਸਕਦੇ ਹਨ।
Author: Abohar live