Abohar NewsJobs & CareerPunjab News

ਪੰਜਾਬ ‘ਚ ਮੀਂਹ-ਗੜ੍ਹੇਮਾਰੀ ਨੇ ਛੇੜਿਆ ਕਾਂਬਾ, ਮੌਸਮ ਵਿਭਾਗ ਅਨੁਸਾਰ ਐਂਤਵਾਰ ਨੂੰ ਸੀਤ ਲਹਿਰ ਤੇ 31 ਦਸੰਬਰ ਤੱਕ ਧੁੰਦ ਦਾ ਅਲਰਟ

ਅਬੋਹਰ: ਕੱਲ੍ਹ ਸਵੇਰ ਤੋਂ ਲਗਾਤਾਰ ਹੋ ਰਹੀ ਬਰਸਾਤ ਅਤੇ ਕਈ ਇਲਾਕਿਆਂ ਵਿੱਚ ਹੋਈ ਗੜੇਮਾਰੀ ਨੇ ਪੰਜਾਬ ਵਿੱਚ ਠੰਡ ਹੋਰ ਵਧਾ ਦਿੱਤੀ ਹੈ। ਲੋਕ ਮੋਟੀਆਂ-ਮੋਟੀਆਂ ਜੈਕਟਾਂ ਪਾਉਣ ਲਈ ਮਜਬੂਰ ਹੋ ਗਏ ਹਨ। ਕੱਲ੍ਹ ਸਾਰਾ ਦਿਨ ਹੀ ਰੁਕ-ਰੁਕ ਕੇ ਬਰਸਾਤ ਹੁੰਦੀ ਰਹੀ, ਜਿਸ ਕਾਰਨ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਸ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ 7.2 ਡਿਗਰੀ ਦੀ ਗਿਰਾਵਟ ਆਏ। ਬਾਰਿਸ਼ ਦੇ ਮਗਰੋਂ ਹੁਣ ਸੂਬੇ ਵਿੱਚ ਕੋਹਰੇ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਵੱਲੋਂ ਕੋਹਰੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਲਈ ਕੋਹਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਚੰਡੀਗੜ੍ਹ ਤੋਂ ਇਲਾਵਾ ਜਲੰਧਰ, ਲੁਧਿਆਣਾ, ਬਰਨਾਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ ਤੇ ਮਾਲੇਰਕੋਟਲਾ ਸ਼ਾਮਿਲ ਹਨ। ਵਿਭਾਗ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਕੁੱਝ ਇਲਾਕਿਆਂ ਵਿੱਚ ਤਾਂ ਵਿਜ਼ਿਬਿਲਿਟੀ 100 ਮੀਟਰ ਦੇ ਕਰੀਬ ਤੱਕ ਵੀ ਜਾ ਸਕਦੀ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਅਹਿਤਿਆਤ ਨਾਲ ਵਾਹਨ ਚਲਾਉਣਾ ਪਵੇਗਾ।  ਬੀਤੇ ਕੱਲ੍ਹ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬਾਰਿਸ਼ ਹੁੰਦੀ ਰਹੀ। ਇਸ ਦੌਰਾਨ ਪੰਜਾਬ ਵਿੱਚੋਂ ਬਰਨਾਲਾ ਵਿੱਚ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਵਿਭਾਗ ਮੁਤਾਬਕ ਇੱਥੇ 19 MM ਬਰਸਾਤ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਬਠਿੰਡਾ ਵਿੱਚ 12, ਮੋਗਾ ਵਿੱਚ 10.5, ਅੰਮ੍ਰਿਤਸਰ ਵਿੱਚ 10, ਚੰਡੀਗੜ੍ਹ ਵਿੱਚ 8.8, ਮੋਹਾਲੀ ਵਿੱਚ 7.5, ਪਟਿਆਲਾ ਵਿੱਚ 5, ਪਠਾਨਕੋਟ ਵਿੱਚ 4 MM ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਅਜੇ ਵੀ ਸਰਗਰਮ ਹੈ, ਪਰ ਹੁਣ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ ਅੱਜ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਜ਼ਰੂਰ ਹੋ ਸਕਦੀ ਹੈ। ਦੂਜੇ ਪਾਸੇ ਪਹਾੜਾਂ ‘ਤੇ ਬਰਫ਼ਬਾਰੀ ਅਜੇ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪਵੇਗਾ ਤੇ ਇੱਥੇ ਠੰਡ ਹੋਰ ਜ਼ੋਰ ਫੜ ਸਕਦੀ ਹੈ। ਵਿਭਾਗ ਵੱਲੋਂ ਸੂਬੇ ਵਿੱਚ ਕੱਲ੍ਹ ਐਤਵਾਰ ਲਈ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਦਾ ਇਹ ਵੀ ਮੰਨਣਾ ਹੈ ਕਿ ਸੂਬੇ ਵਿੱਚ 31 ਦਸੰਬਰ ਤੱਕ ਧੁੰਦ ਦਾ ਅਸਰ ਵੇਖਣ ਨੂੰ ਮਿਲੇਗਾ।

Author: Abohar Live

Related Articles

Leave a Reply

Your email address will not be published. Required fields are marked *

Back to top button