ਜੇਕਰ ਕਿਸੇ ਦਿਵਿਆਗ ਦੀ ਪੈਨਸ਼ਨ ਰੁਕੀ ਹੈ ਤਾਂ ਉਹ ਆਪਣੇ ਸਰਟੀਫਿਕੇਟਾਂ ਨਾਲ ਵਿਭਾਗ ਨਾਲ ਕਰੇ ਰਾਬਤਾ
ਅਬੋਹਰ: ਫਾਜ਼ਿਲਕਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਨਵੀਨ ਗਡਵਾਲ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਮੱਦੇਨਜ਼ਰ ਕਿਹਾ ਹੈ ਕਿ ਜੇਕਰ ਕਿਸੇ ਦੇ ਦਿਵਿਆਂਗ ਪੈਨਸ਼ਨਧਾਰਕ ਦੀ ਪੈਨਸ਼ਨ ਰੁਕੀ ਹੈ ਤਾਂ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਸਨੇ ਆਪਣਾ ਆਧਾਰ ਕਾਰਡ ਅਤੇ ਯੂ.ਡੀ.ਆਈ.ਡੀ ਕਾਰਡ ਦੀ ਕਾਪੀ ਜਮ੍ਹਾਂ ਨਹੀ ਕਰਵਾਈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਪੈਨਸ਼ਨ ਰੁਕੀ ਹੈ ਤਾਂ ਉਹ ਆਧਾਰ ਕਾਰਡ, ਯੂ.ਡੀ.ਆਈ.ਡੀ ਕਾਰਡ ਅਤੇ ਬੈਂਕ ਦੀ ਕਾਪੀ ਨਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਫਾਜ਼ਿਲਕਾ (ਕਮਰਾ ਨੰਬਰ-202, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ) ਵਿਖੇ, ਜਾਂ ਆਪਣੇ ਇਲਾਕੇ ਦੀ ਆਂਗਣਵਾੜੀ ਵਰਕਰ ਜਾਂ ਆਂਗਣਵਾੜੀ ਸੁਪਰਵਾਈਜ਼ਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਪੈਨਸ਼ਨ ਇਸ ਕਾਰਨ ਰੁਕੀ ਵੀ ਹੈ ਤਾਂ ਵੀ ਉਸਦਾ ਬਕਾਇਆ ਵੀ ਮਿਲ ਜਾਵੇਗਾ ਜਦ ਪ੍ਰਾਰਥੀ ਆਪਣੇ ਦਸਤਾਵੇਜ ਜਮ੍ਹਾਂ ਕਰਵਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੰਬੰਧਿਤ ਲਾਭਪਾਤਰੀ ਖੁੱਦ ਦਫ਼ਤਰ ਨਾਲ ਸੰਪਰਕ ਕਰੇ।