ਮਲੋਟ ਦੇ ਨੌਜਵਾਨ ਜਗਜੀਤ ਸਿੰਘ ਨੇ ਸਾਈਕਲ ਰਾਈਡ ਦੇ ਵਿਚ ਸ਼ਹਿਰ ਦਾ ਨਾਮ ਚਮਕਾਇਆ
ਅੱਜ ਸਵੇਰ ਜਲੰਧਰ ਤੋਂ ਸ਼ੁਰੂ ਹੋਈ 1 ਹਜ਼ਾਰ ਕਿਲੋਮੀਟਰ ਦੀ ਰਾਈਡ ਸ਼ਨੀਵਾਰ ਸਵੇਰ ਮਲੋਟ ਪੁੱਜੇਗੀ
ਪੰਜਾਬ (ਅਬੋਹਰ): ਆਉਡੈਕਸ ਇੰਡੀਆ ਕਲੱਬ ਵੱਲੋਂ ਆਰਗੇਨਾਈਜ 75 ਘੰਟਿਆਂ ਵਿਚ ਪੂਰੀ ਕੀਤੀ ਜਾਣ ਵਾਲੀ ਇਕ ਹਜਾਰ ਕਿਲੋਮੀਟਰ ਦੀ ਰਾਈਡ ਦੀ ਅੱਜ ਸਵੇਰੇ ਜਲੰਧਰ ਦੇ ਹਾਕ ਰਾਈਡਰ ਕਲੱਬ ਤੋਂ ਸ਼ੁਰੂਆਤ ਹੋਈ ਜਿਸ ਵਿਚ ਤਿੰਨ ਲੜਕੀਆਂ ਸਮੇਤ ਕੁੱਲ 15 ਪ੍ਰਤੀਯੋਗੀ ਭਾਗ ਲੈ ਰਹੇ ਹਨ । ਮਲੋਟ ਦੇ ਹਰਮਨ ਪਿਆਰੇ ਨੌਜਵਾਨ ਜਗਜੀਤ ਸਿੰਘ ਉਰਫ ਵਿੱਕੀ ਵੀ ਇਸ ਰਾਈਡ ਦਾ ਹਿੱਸਾ ਹਨ । ਜਗਜੀਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਈਡ ਜਲੰਧਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਹੁੰਦੀ ਹੋਈ ਵਾਪਸੀ ਵਾਇਆ ਹੁਸ਼ਿਆਰਪੁਰ, ਫਗਵਾੜਾ, ਲੁਧਿਆਣਾ ਹੁੰਦੀ ਹੋਈ ਅੰਬਾਲਾ ਤੋਂ ਯੂ ਟਰਨ ਲਵੇਗੀ । ਫਿਰ ਰਾਜਪੁਰਾ, ਪਟਿਆਲਾ, ਬਠਿੰਡਾ ਹੁੰਦੀ ਹੋਈ ਸ਼ਨੀਵਾਰ ਸਵੇਰ ਮਲੋਟ ਪੁੱਜੇਗੀ । ਮਲੋਟ ਤੋਂ ਯੂ ਟਰਨ ਲੈ ਕੇ ਬਠਿੰਡਾ, ਲੁਧਿਆਣਾ ਹੁੰਦੀ ਹੋਈ ਵਾਪਸ ਜਲੰਧਰ ਪੁੱਜੇਗੀ ।
ਉਹਨਾਂ ਦੱਸਿਆ ਕਿ ਆਉਡੈਕਸ ਕਲੱਬ ਫਰਾਂਸ ਦੀ ਕੰਪਨੀ ਹੈ ਜੋ ਕਿ ਇੰਡੀਆ ਵਿਚ ਸਾਈਕਲਿੰਗ ਨੂੰ ਪ੍ਰਮੋਟ ਕਰਦੀ ਹੈ ਅਤੇ ਹਰ ਵੱਡੇ ਸ਼ਹਿਰ ਵਿਚ ਇਹਨਾਂ ਦੇ ਕਲੱਬ ਬਣੇ ਹੋਏ ਹਨ । ਜਗਜੀਤ ਨੇ ਦੱਸਿਆ ਕਿ ਇਹ ਰਾਈਡ ਨੂੰ ਕੰਪਨੀ ਦੀਆਂ ਹਦਾਇਤਾਂ ਮੁਤਾਬਿਕ ਪੂਰਾ ਕਰਨਾ ਹੁੁੰਦਾ ਹੈ ਅਤੇ ਉਹਨਾਂ ਦੀ ਗੱਡੀ ਗਵਰਨ ਕਰਦੀ ਹੋਈ ਨਾਲ ਚਲਦੀ ਹੈ । ਪੂਰੇ ਰਸਤੇ ਵਿਚ ਕੰਪਨੀ ਦੇ ਚੈਕ ਪੁਆਇੰਟ ਵੀ ਬਣੇ ਹੁੰਦੇ ਹਨ ਜਿਥੇ ਹਰ ਰਾਈਡਰ ਦੀ ਹਾਜਰੀ ਲੱਗਦੀ ਹੈ । ਉਹਨਾਂ ਦੱਸਿਆ ਕਿ ਉਹ ਪਹਿਲਾਂ ਵੀ ਵੱਖ ਵੱਖ ਰਾਈਡ ਵਿਚ ਹਿੱਸਾ ਲੈ ਕੇ ਇਸ ਕਲੱਬ ਦੇ ਤਿੰਨ ਵਾਰ ਸੁਪਰ ਰੈਨਡੇਨੀਅਰ ਵੀ ਬਣ ਚੁੱਕੇ ਹਨ । ਕੋਈ ਸ਼ੱਕ ਨਹੀ ਮਲੋਟ ਦੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਵੱਖ ਵੱਖ ਖੇਤਰਾਂ ਵਿਚ ਆਪਣੇ ਸ਼ਹਿਰ ਮਲੋਟ ਦਾ ਨਾਮ ਰੌਸ਼ਨ ਕਰਦੇ ਰਹਿੰਦੇ ਹਨ ਅਤੇ ਹੁਣ ਜਗਜੀਤ ਨੇ ਸਾਈਕਲ ਰਾਈਡ ਦੇ ਵਿਚ ਸ਼ਹਿਰ ਦਾ ਨਾਮ ਚਮਕਾਇਆ ਹੈ ਜਿਸਤੇ ਮਲੋਟ ਸ਼ਹਿਰ ਵਾਸੀਆਂ ਨੂੰ ਵਖਰ ਹੈ ।