Abohar NewsPunjab News

ਮਧੂ-ਮੱਖੀ ਪਾਲਣ ਸੰਬੰਧੀ ਸਿਖਲਾਈ ਪ੍ਰੋਗਰਾਮ ਪੂਰਾ ਹੋਈਆਂ

ਅਬੋਹਰ: ਮਧੂ ਮੱਖੀ ਪਾਲਣ ਸਬੰਧੀ ਸਿਖਲਾਈ ਪ੍ਰੋਗਰਾਮ ਪੂਰਾ ਹੋਇਆ ਫਾਜਿਲਕਾ 22 ਜਨਵਰੀ ਡਾ: ਨਚੀਕੇਤ ਕੋਤਵਾਲੀ, ਡਾਇਰੈਕਟਰ, ਸੀਫੇਟ ਲੁਧਿਆਣਾ ਦੀ ਪ੍ਰੇਰਨਾ ਅਤੇ ਡਾ: ਅਰਵਿੰਦ ਕੁਮਾਰ ਅਹਲਾਵਤ, ਮੁਖੀ, ਖੇਤਰੀ ਕੇਂਦਰ ਸੀਫੇਟ ਅਬੋਹਰ ਅਤੇ ਡਾ: ਅਮਿਤ ਨਾਥ, ਮੁਖੀ, ਖੇਤਰੀ ਕੇਂਦਰ ਸੀਫੇਟ ਅਬੋਹਰ ਦੀ ਅਗਵਾਈ ਹੇਠ ਸ਼੍ਰੀ ਪ੍ਰਿਥਵੀਰਾਜ ਸਹਾਇਕ ਮੁੱਖ ਤਕਨੀਕੀ ਅਫਸਰ ਦੁਆਰਾ ਮਧੂ ਮੱਖੀ ਪਾਲਣ ਬਾਰੇ 3 ਦਿਨਾਂ ਸਿਖਲਾਈ ਪ੍ਰੋਗਰਾਮ ਕੇਵੀਕੇ ਵਿਖੇ 20 ਤੋਂ 22 ਜਨਵਰੀ 2025 ਤੱਕ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਸਿਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਮਧੂ ਮੱਖੀ ਪਾਲਣ ਦਾ ਇਤਿਹਾਸ, ਮਧੂ-ਮੱਖੀਆਂ ਦਾ ਸਮਾਜਿਕ ਢਾਂਚਾ, ਡੱਬਿਆਂ ਦੀ ਸਾਂਭ-ਸੰਭਾਲ, ਸ਼ਹਿਦ ਕੱਢਣਾ, ਕੁਦਰਤੀ ਦੁਸ਼ਮਣਾਂ ਅਤੇ ਬਿਮਾਰੀਆਂ ਤੋਂ ਬਚਾਅ, ਮਧੂ ਮੱਖੀ ਪਾਲਕਾਂ ਲਈ ਉਪਲਬਧ ਸਰਕਾਰੀ ਸਕੀਮਾਂ ਤੋਂ ਇਲਾਵਾ ਸ਼ਹਿਦ ਬਾਰੇ ਜਾਣਕਾਰੀ ਦਿੱਤੀ ਗਈ। ਪੈਕਿੰਗ, ਵੈਲਿਊ ਐਡੀਸ਼ਨ ਅਤੇ ਮਾਰਕੀਟਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ: ਜਸਪਾਲ ਸਿੰਘ ਪ੍ਰਮੁੱਖ ਵਿਗਿਆਨੀ, ਡਾ: ਜਗਦੀਸ਼ ਅਰੋੜਾ ਵਿਗਿਆਨੀ ਪੀ.ਏ.ਯੂ ਲੁਧਿਆਣਾ, ਡਾ: ਉਮੇਸ਼ ਕੁਮਾਰ ਸਪੈਸ਼ਲਿਸਟ ਕੇ.ਵੀ.ਕੇ.ਸੰਗਰੀਆ, ਡਾ: ਰੁਪਿੰਦਰ ਕੌਰ, ਡਾ: ਮਨਜੀਤ ਕੌਰ ਬਾਗਬਾਨੀ ਵਿਭਾਗ ਪੰਜਾਬ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਵਿਮਲ ਭੋਭੜੀਆ ਨੇ ਮੁੱਖ ਭੂਮਿਕਾ ਨਿਭਾਈ | ਇਸ ਮੌਕੇ ਫਾਜ਼ਿਲਕਾ ਜ਼ਿਲ੍ਹੇ ਵਿਚ ਸ਼ਹਿਦ ਦੀ ਪ੍ਰੋਸੈਸਿੰਗ ਦੀ ਪਹਿਲੀ ਮਸ਼ੀਨ ਸਥਾਪਨਾ ਸੀਫੇਟ ਅਬੋਹਰ ਵਿਖੇ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ‘ਤੇ ਡਾ: ਸੰਦੀਪ ਮਾਨ, ਪ੍ਰਮੁੱਖ ਵਿਗਿਆਨੀ ਅਤੇ ਮੁੱਖ ਖੇਤੀਬਾੜੀ ਸੰਰਚਨਾ ਅਤੇ ਵਾਤਾਵਰਣ ਕੰਟਰੋਲ ਵਿਭਾਗ ਆਪਣੀ ਟੀਮ ਸਮੇਤ ਹਾਜ਼ਰ ਸਨ| ਇਸ ਮਸ਼ੀਨ ਬਾਰੇ ਜਾਣਕਾਰੀ ਦਿੰਦਿਆਂ ਪ੍ਰਦਰਸ਼ਨੀ ਵੀ ਦਿੱਤੀ ਗਈ। ਜਿਸ ਦਾ ਲਾਭ ਫਾਜ਼ਿਲਕਾ ਜ਼ਿਲ੍ਹੇ ਦੇ ਸਮੂਹ ਮਧੂ ਮੱਖੀ ਪਾਲਕ ਲੈ ਸਕਦੇ ਹਨ। ਇਸ ਸਿਖਲਾਈ ਵਿੱਚ ਕੁੱਲ 44 ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ।

Related Articles

Leave a Reply

Your email address will not be published. Required fields are marked *

Back to top button