ਦਫਤਰ ਉਪ-ਕਪਤਾਨ ਪੁਲਿਸ ਵਿਖੇ ਰੀਡਰ ਵਜੋਂ ਸੇਵਾਵਾਂ ਨਿਭਾ ਰਹੇ ਏ.ਐੱਸ.ਆਈ ਜਸਪਾਲ ਸਿੰਘ ਰੀਡਰ ਦੇ ਚਾਚਾ ਜੀ ਸ. ਨਿਸ਼ਾਨ ਸਿੰਘ ਦਾ ਹੋਇਆ ਦੇਹਾਂਤ
ਅਬੋਹਰ (ਮਲੋਟ): ਦਫਤਰ ਉਪ ਕਪਤਾਨ ਪੁਲਿਸ ਮਲੋਟ ਵਿਖੇ ਰੀਡਰ ਵਜੋਂ ਸੇਵਾਵਾਂ ਨਿਭਾ ਰਹੇ ਏ.ਐੱਸ.ਆਈ ਜਸਪਾਲ ਸਿੰਘ ਰੀਡਰ ਦੇ ਚਾਚਾ ਜੀ ਸ. ਨਿਸ਼ਾਨ ਸਿੰਘ ਵਾਸੀ ਪਿੰਡ ਬਲੋਚ ਕੇਰਾ ਅੱਜ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 03:30 ਵਜੇ ਦੇ ਕਰੀਬ ਪਿੰਡ ਬਲੋਚ ਕੇਰਾ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ। ਨਿਸ਼ਾਨ ਸਿੰਘ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ, ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ, ਸ. ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਵਿਧਾਇਕ ਸ. ਹਰਪ੍ਰੀਤ ਸਿੰਘ ਕੋਟਭਾਈ, ਸ਼੍ਰੀ ਦੀਪਕ ਪਰੀਕ ਆਈ.ਪੀ.ਐੱਸ ਚੰਡੀਗੜ੍ਹ, ਐੱਸ.ਪੀ ਸ. ਮਨਵਿੰਦਰ ਬੀਰ ਸਿੰਘ ਸ਼੍ਰੀ ਮੁਕਤਸਰ ਸਾਹਿਬ, ਏ.ਸੀ.ਪੀ ਲੁਧਿਆਣਾ ਸ਼੍ਰੀ ਪਵਨਜੀਤ ਜੀ, ਡੀ.ਐੱਸ.ਪੀ ਸ. ਇਕਬਾਲ ਸਿੰਘ ਸੰਧੂ ਮਲੋਟ, ਐੱਸ.ਐੱਚ.ਓ ਵਰੁਣ ਕੁਮਾਰ, ਐੱਸ.ਐੱਚ.ਓ ਵਰੁਣ ਯਾਦਵ, ਐੱਸ.ਐੱਚ.ਓ ਕਰਮਜੀਤ ਕੌਰ, ਭਾਰਤੀ ਜਨਤਾ ਪਾਰਟੀ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਈਸ ਪ੍ਰਧਾਨ ਸੋਮਨਾਥ ਕਾਲੜਾ, ਅਰਸ਼ ਸਿੱਧੂ ਪੀ.ਏ, ਬਲਜਿੰਦਰ ਸਿੰਘ ਗਿੱਲ, ਕੁਲਦੀਪ ਸ਼ਰਮਾ, ਸਤਨਾਮ ਸਿੰਘ ਸਿੱਧੂ, ਸੰਦੀਪ ਸਿੰਘ, ਪਰਗਟ ਸਿੰਘ ਸੰਧੂ, ਲਖਵੀਰ ਸਿੰਘ ਲੱਖਾ, ਕੇਵਲ ਅਰੋੜਾ, ਗੁਰਵਿੰਦਰ ਸਿੰਘ ਸੰਨੀ ਸੰਧੂ, ਕੁਲਦੀਪ ਸਿੰਘ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Author: Abohar Live