Abohar NewsPunjab News
ਪਿੰਡ ਝਬੇਲਵਾਲੀ ਵਿਖੇ ਸ਼੍ਰੀਮਦ ਭਗਵਤ ਪੁਰਾਣ ਕਥਾ ਦਾ ਕਰਵਾਇਆ ਜਾ ਰਿਹਾ ਹੈ ਸਪਤਾਹਿਕ ਗਿਆਨ ਯੱਗ
ਅਬੋਹਰ ਲਾਈਵ: ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਕ੍ਰਿਪਾ ਸਦਕਾ ਸ਼੍ਰੀ ਗੀਤਾ ਭਵਨ ਮੰਦਿਰ, ਪਿੰਡ ਝਬੇਲਵਾਲੀ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਸ਼੍ਰੀਮਦ ਭਗਵਤ ਪੁਰਾਣ ਕਥਾ ਸਪਤਾਹਿਕ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਡਿਤ ਅਸ਼ਵਨੀ ਕੁਮਾਰ ਸ਼ਾਸ਼ਤਰੀ ਮੰਡੀ ਕਾਲਿਆਂਵਾਲੀ ਆਪਣੀ ਪਾਵਨ ਰਸਨਾ ਰਾਹੀਂ ਭਗਵਤ ਕਥਾ ਦਾ ਰਸ ਪਾਨ ਕਰਵਾਉਣਗੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕਥਾ ਪ੍ਰਾਰੰਭ ਮਿਤੀ 09 ਦਸੰਬਰ 2024, ਦਿਨ ਸੋਮਵਾਰ ਨੂੰ ਸ਼ਾਮ 06:00 ਵਜੇ ਤੋਂ ਸ਼ਾਮ 09:00 ਵਜੇ ਤੱਕ ਹੋਵੇਗੀ ਅਤੇ ਕਥਾ ਸਮਾਪਨ ਮਿਤੀ 15 ਦਸੰਬਰ 2024 ਦਿਨ ਐਂਤਵਾਰ ਹਵਨ ਪੂਜਨ ਸਵੇਰੇ 08:00 ਵਜੇ ਤੋਂ ਲੈ ਕੇ 09:00 ਵਜੇ ਤੱਕ ਅਤੇ ਕਥਾ ਸਵੇਰੇ 09:00 ਵਜੇ ਤੋਂ ਲੈ ਕੇ 11:00 ਵਜੇ ਤੱਕ ਉਪਰੰਤ ਬ੍ਰਹਮ ਭੋਜਨ ਹੋਵੇਗਾ। ਵਧੇਰੇ ਜਾਣਕਾਰੀ ਲਈ 92773-00006, 94646-69910 ਅਤੇ 96539-21816 ਤੇ ਸੰਪਰਕ ਕੀਤ ਜਾ ਸਕਦਾ ਹੈ।
Author: Abohar Live