Abohar NewsPunjab News

ਸੰਪਰਕ ਪ੍ਰੋਗਰਾਮ ਤਹਿਤ ਬਸ ਸਟੈਂਡ ਵਿਖੇ ਕੀਤੀ ਗਈ ਪਬਲਿਕ ਮੀਟਿੰਗ, ਲੋਕਾਂ ਨੂੰ ਨਸ਼ਿਆਂ ਖਿਲਾਫ ਇਕੱਠੇ ਹੋਣ ਦੀ ਕੀਤੀ ਅਪੀਲ

ਅਬੋਹਰ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਤੁਸ਼ਾਰ ਗੁਪਤਾ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਪਿੰਡਾਂ/ਸ਼ਹਿਰਾਂ/ਸਕੂਲਾਂ/ਕਾਲਜਾਂ ਵਿੱਚ ਸੰਪਰਕ ਪ੍ਰੋਗਰਾਮ ਤਹਿਤ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ  ਰੱਖਦਿਆਂ, ਮੀਟਿੰਗਾਂ ਅਤੇ ਅਵੇਅਰਨੈੱਸ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਸ਼੍ਰੀ ਅਮਨਦੀਪ ਸਿੰਘ ਡੀ.ਐੱਸ.ਪੀ (ਐੱਚ) ਵੱਲੋਂ ਬੱਸ ਸਟੈਂਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਬਲਿਕ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਟੈਕਸੀ ਸਟੈਂਡ ਦੇ ਡਰਾਈਵਰ, ਈ-ਰਿਕਸ਼ਾ ਡਰਾਈਵਰ ਤੋ ਇਲਾਵਾ ਆਮ ਪਬਲਿਕ ਦੇ ਤਕਰੀਬਨ 100 ਕਰੀਬ ਵਿਅਕਤੀ ਮੌਜੂਦ ਸੀ। ਇਸ ਮੌਕੇ ਐੱਸ.ਆਈ ਗੁਰਮੇਲ ਕੌਰ ਚੌਂਕੀ ਇੰਚਾਰਜ ਬਸ ਸਟੈਂਡ ਸ਼੍ਰੀ ਮੁਕਤਸਰ ਸਾਹਿਬ, ਏ.ਐੱਸ.ਆਈ ਤਰਸੇਮ ਸਿੰਘ ਟਰੈਫਿਕ ਇੰਚਾਰਜ ਸ਼੍ਰੀ ਮੁਕਤਸਰ ਸਾਹਿਬ, ਅਵੇਅਰਨੈਸ ਟੀਮ ਦੇ ਇੰਚਾਰਜ ਏ.ਐੱਸ.ਆਈ ਹਰਿਮੰਦਰ ਸਿੰਘ ਅਤੇ ਏ.ਐੱਸ.ਆਈ ਗੁਰਜੰਟ ਸਿੰਘ ਹਾਜਿਰ ਸਨ। ਇਸ ਮੌਕੇ ਸ਼੍ਰੀ ਅਮਨਦੀਪ ਸਿੰਘ ਡੀ.ਐੱਸ.ਪੀ (ਐੱਚ) ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘਰ ਦਾ ਭਵਿੱਖ ਯੂਥ ਹੀ ਹੁੰਦਾ ਹੈ ਜੇਕਰ ਆਪਾਂ ਅੱਗੇ ਆ ਕੇ ਆਪਣੇ ਯੂਥ ਨੂੰ ਸਾਂਭ ਲਿਆ ਤਾਂ ਦੇਸ਼ ਸੂਬੇ ਦੀ ਤਰੱਕੀ ਲਈ ਉਹ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ, ਚੰਗਿਆਈ ਵਿਅਕਤੀ ਦੇ ਕਿਰਦਾਰ ਤੇ ਨਿਰਭਰ ਕਰਦੀ ਹੈ, ਉਸ ਵਿਅਕਤੀ ਦੀ ਬਣਾਈ ਗਈ ਜਾਣ-ਪਹਿਚਾਣ ਤੇ ਕਮਾਈ ਗਈ ਇੱਜ਼ਤ ਹੀ ਹਮੇਸ਼ਾ ਉਸ ਦੇ ਨਾਲ ਹੀ ਰਹਿੰਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਗਲਤ ਰਾਹ ਜਾਂ ਕੁਰਾਹੇ ਪੈ ਜਾਵੇ ਤਾਂ ਕੋਈ ਵੀ ਵਿਅਕਤੀ ਉਸਨੂੰ ਪਸੰਦ ਨਹੀਂ ਕਰਦਾ ਸਗੋਂ ਹਰ ਜਗ੍ਹਾ ਉਸ ਦੀ ਬੁਰਾਈ ਕੀਤੀ ਜਾਂਦੀ ਹੈ, ਅਪਰਾਧਿਕ ਘਟਨਾਵਾਂ ਨੂੰ ਰੋਕਣ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਪੁਲਿਸ ਨੂੰ ਜਨਤਾ ਦੇ ਸਾਥ ਦੀ ਅਹਿਮ ਲੋੜ ਹੈ ਕਿਉਂਕਿ ਜਨਤਾ ਦੇ ਸਾਥ ਤੋਂ ਬਿਨਾਂ ਇਕੱਲੀ ਪੁਲਿਸ ਕੁੱਝ ਵੀ ਨਹੀਂ ਕਰ ਸਕਦੀ। ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਕਿਸਮ ਦਾ ਜੁਰਮ ਜਾਂ ਨਸ਼ੇ ਦਾ ਵਪਾਰ ਕਰਦਾ ਹੈ ਤਾਂ ਸਾਨੂੰ ਗੁਪਤ ਤੌਰ ਤੇ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ। ਉਹਨਾਂ ਬਾਜ਼ਾਰ ਚ ਦੁਕਾਨਦਾਰਾਂ ਨੂੰ ਚੌਂਕੀਦਾਰ ਰੱਖਣ ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਉਣ ਲਈ ਵੀ ਪ੍ਰੇਰਿਤ ਕੀਤਾ।ਉਨਾ ਕਿਹਾ ਕਿ ਜੇਕਰ  ਕਿਸੇ ਕੋਲ ਨਸ਼ਿਆਂ ਦੀ ਵਿਕਰੀ ਜਾ ਗੈਰ ਕਾਨੂੰਨੀ ਗਤੀਵਿਧਿਆ ਬਾਰੇ ਜਾਣਕਾਰੀ ਹੋਵੇ ਤਾਂ ਤੁਸੀ ਇਸ ਨੂੰ ਬਿਨ੍ਹਾਂ ਕਿਸੇ ਡਰ ਭੈਅ ਤੋਂ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਹੈਲਪ ਲਾਇਨ ਨੰਬਰ 80549-42100 ਅਤੇ ਪੰਜਾਬ ਪੁਲਿਸ ਚੰਡੀਗੜ ਦੇ ਹੈਲਪਲਾਇਨ ਨੰਬਰ 97791-00200 ਤੇ ਸਾਂਝੀ ਕਰੋ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ

Author: Abohar Live

Related Articles

Leave a Reply

Your email address will not be published. Required fields are marked *

Back to top button