Abohar NewsPunjab News

ਪਿੰਡ ਡੰਗਰ ਖੇੜਾ ਵਿਖੇ ਨਸ਼ੇ ਵਿਰੋਧੀ ਜਾਗਰੂਕਤਾ ਅਭਿਆਨ ਤਹਿਤ ਨਸ਼ੇ ਦੇ ਦੁਰਪ੍ਰਭਾਵਾਂ ਸੰਬੰਧੀ ਸੁਨੇਹਾ ਦਿੰਦਾ ਬੱਚਿਆਂ ਵੱਲੋਂ ਖੇਡਿਆ ਗਿਆ ਨਾਟਕ

ਅਬੋਹਰ: ਨਸ਼ਿਆਂ ਖਿਲਾਫ ਜਾਰੀ ਜੰਗ ਵਿੱਚ ਸਮਾਜ ਦਾ ਹਰੇਕ ਵਰਗ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ। ਨਸ਼ੇ ਵਿਰੋਧੀ ਜਾਗਰੂਕਤਾ ਅਭਿਆਨ ਤਹਿਤ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਾਜ਼ਿਲਕਾ ਸ਼੍ਰੀ ਜਸਪਾਲ ਸਿੰਘ ਦੀ ਹਦਾਇਤਾਂ ਅਨੁਸਾਰ ਪਿੰਡ ਡੰਗਰ ਖੇੜਾ ਵਿਖੇ ਨੁਕੜ ਨਾਟਕ ਅਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪਿੰਡ ਦੇ ਸਰਪੰਚ ਸ਼੍ਰੀਮਤੀ ਸ਼ੈਫਾਲੀ ਟਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਜਵਾਨ ਪੀੜ੍ਹੀ ਨੂੰ ਮਾੜੀਆਂ ਕੁਰੀਤੀਆਂ ਤੋਂ ਬਚਾਉਣ ਅਤੇ ਸਹੀ ਰਾਹੇ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਆਉਣ ਵਾਲਾ ਭਵਿੱਖ ਸਿਹਤਮੰਦ ਤੇ ਤੰਦਰੁਸਤ ਹੋਵੇ, ਇਸ ਲਈ ਨੌਜਵਾਨਾਂ ਨੂੰ ਮਾੜੀ ਸੰਗਤ ਦਾ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀ ਐਨਰਜੀ ਨੂੰ ਸਕਾਰਾਤਮਕ ਪਾਸੇ ਲਾਉਣ ਤੇ ਸੂਬੇ ਅਤੇ ਦੇਸ਼ ਦੀ ਪ੍ਰਗਤੀ ਵੱਲ ਕੇਂਦਰਿਤ ਕਰਨ ਲਈ ਤਵਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਮਾੜੀਆਂ ਆਦਤਾਂ ਤੋਂ ਬਚਾਉਣ ਲਈ ਜਿੱਥੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ  ਅਤੇ ਪੜਾਈ ਨਾਲ ਜੋੜਨਾ ਹੈ, ਇਸ ਲਈ ਪਿੰਡ ਵਿਖੇ ਲਾਇਬ੍ਰੇਰੀ, ਖੇਡ ਮੈਦਾਨ ਆਦਿ ਹੋਰ ਉਪਰਾਲੇ ਕੀਤੇ ਜਾਣਗੇ। ਤਾਂ ਜੋ ਨੋਜਵਾਨ ਸਹੀ ਰਾਹੇ ਪਵੇ। ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ ਤੇ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਤੇ ਕੰਪੇਨ ਚਲਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਮੁੱਢ ਤੋਂ ਹੀ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਡੱਬਵਾਲਾ ਕਲਾਂ ਤੋਂ ਅਧਿਆਪਕ ਕੁਲਜੀਤ ਭੱਟੀ ਦੀ ਅਗਵਾਈ ਵਿੱਚ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਲੜਕੇ ਦੇ ਅਧਿਆਪਕ ਦੀਪਕ ਕੰਬੋਜ ਦੀ ਅਗਵਾਈ ਵਿਚ ਖੇਡੇ ਏ ਨਾਟਕ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਸੰਦੇਸ਼ ਰਾਹੀਂ ਦੱਸਿਆ ਗਿਆ ਕਿ ਨਸ਼ਿਆਂ ਦੀ ਦਲਦਲ ਵਿੱਚ ਫਸਣ ਨਾਲ ਅਸੀਂ ਆਪਣੇ ਆਪ ਨੂੰ ਤਾਂ ਬਰਬਾਦ ਕਰਦੇ ਹੀ ਹਾਂ ਸਗੋਂ ਆਪਣੇ ਪਰਿਵਾਰ, ਸਕੇ ਸੰਬੰਧੀਆਂ ਤੇ ਸਮਾਜ ਤੋਂ ਵੀ ਛੁੱਟ ਜਾਂਣੇ ਹਾ। ਇਸ ਕਰਕੇ ਇਸ ਮਾੜੀ ਸੰਗਤ ਵਿੱਚ ਨਾ ਪੈਣਾ ਹੈ ਤੇ ਆਪਣੇ ਆਲੇ-ਦੁਆਲੇ ਕਿਸੇ ਨੂੰ ਪੈਣ ਦੇਣਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਇਸ ਅਭਿਆਨ ਨੂੰ ਹਰ ਇਕ ਵਿਅਕਤੀ ਹਰ ਇਕ ਘਰ ਤੱਕ ਲੈ ਕੇ ਜਾਣਾ ਹੈ ਤਾਂ ਜੋ ਕੋਈ ਵੀ ਨਾਗਰਿਕ ਇਸ ਦਲਦਲ ਵਿੱਚ ਨਾ ਫਸ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਦਲਦਲ ਵਿੱਚ ਫਸ ਚੁੱਕਾ ਹੈ ਤਾਂ ਉਸ ਨੂੰ ਇਸ ਮਾੜੀ ਆਦਤ ਤੋਂ ਛੁਟਕਾਰਾ ਦਵਾਉਣ ਲਈ ਯਤਨੀ ਕਰਨੇ ਚਾਹੀਦੇ ਹਨ। ਇਸ ਦੌਰਾਨ ਹਾਜਰੀਨ ਨੂੰ ਪ੍ਰਸ਼ੰਸਾ ਪੱਤਰ ਵੀ ਵੰਡੇ ਗਏ। ਮੰਚ ਦਾ ਸੰਚਾਲਨ ਸ਼੍ਰੀ ਲਾਲ ਚੰਦ ਹਿੰਦੀ ਮਾਸਟਰ ਨਿਹਾਲ ਖੇੜਾ ਵੱਲੋਂ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਤੋਂ ਅੰਕਿਤ, ਸੁਰਿੰਦਰ, ਸਾਬਕਾ ਸਰਪੰਚ ਖਜਾਨ ਚੰਦ ਟਾਕ, ਮੈਂਬਰ ਸੁਭਾਸ਼ ਚੌਧਰੀ, ਬਿਮਲਾ ਦੇਵੀ, ਸੰਜੈ, ਅਨੀਤਾ, ਮੌਨਾ ਦੇਵੀ, ਸੁਮਨ ਬਾਲਾ, ਕ੍ਰਿਸ਼ਨ ਲਾਲ, ਸ਼ਕੁਤਲਾ, ਮਨਪ੍ਰੀਤ, ਪਵਨਦੀਪ ਮੌਜੂਦ ਸਨ।

Author: Abohar Live

Related Articles

Leave a Reply

Your email address will not be published. Required fields are marked *

Back to top button