Abohar NewsPunjab News

ਸਹਿਤ ਵਿਭਾਗ ਵੱਲੋਂ ਮਮਤਾ ਦਿਵਸ ਦੌਰਾਨ ਪਿੰਡ ਦੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਅਬੋਹਰ: ਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਦੇਖ-ਰੇਖ ਵਿੱਚ ਜਿਲ੍ਹੇ ਦੇ ਸਬ ਸੈਂਟਰ ਮੂਲਿਆਂਵਾਲੀ, ਸੀ.ਐੱਚ.ਸੀ ਡੱਬਵਾਲਾ ਕਲਾਂ ਵਿਖੇ ਮਮਤਾ ਦਿਵਸ ਦੌਰਾਨ ਸਹਿਤ ਸਟਾਫ਼ ਵੱਲੋਂ ਟੀਕਾਕਰਨ ਦੇ ਨਾਲ-ਨਾਲ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟੀਕਾਕਰਨ, ਸੰਤੁਲਿਤ ਭੋਜਨ ਅਤੇ ਸੰਸਥਾਗਤ ਜਨੇਪੇ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਦੋਰਾਨ ਸ. ਬਲਜਿੰਦਰ ਸਿੰਘ ਵੈਰੜ (ਡਾਇਰੈਕਟਰ ਮੰਡੀ ਬੋਰਡ ਪੰਜਾਬ), ਰਮੇਸ਼ ਕੁਮਾਰ ਫਾਰਮੇਸੀ ਅਫ਼ਸਰ (ਡਿਸਪੈਂਸਰੀ ਜਿਲ੍ਹਾ ਪ੍ਰੀਸ਼ਦ) ਤਰਸੇਮ ਸਿੰਘ MPHW (Male) ਮਮਤਾ ਰਾਣੀ MPHW (Female) ਸੰਦੀਪ ਕੁਮਾਰ, ਆਸ਼ਾ ਵਰਕਰ ਤੋਂ ਇਲਾਵਾ ਆਂਗਣਵਾੜੀ ਵਰਕਰ ਅਤੇ ਪਿੰਡ ਦੇ ਲੋਕ ਹਾਜ਼ਿਰ ਸਨ।

Author: Abohar Live

Related Articles

Leave a Reply

Your email address will not be published. Required fields are marked *

Back to top button