Abohar NewsPunjab News

ਜਮੀਨੀ ਪੱਧਰ ਤੇ ਨਵਾਚਾਰ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਦੀ ਪਹਿਲ, 31 ਜਨਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ

ਅਬੋਹਰ: ਪੰਜਾਬ ਸਰਕਾਰ ਦੇ ਅਦਾਰੇ-ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਵੱਲੋਂ ਗ੍ਰਾਸ ਰੂਟ ਇਨੋਵੇਟਰਸ (ਜਮੀਨੀ ਪੱਧਰ ਤੇ ਨਵਾਚਾਰ) ਨੂੰ ਸਸ਼ਕਤ ਬਣਾਉਣ ਲਈ ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ। ਜਿਸ ਤਹਿਤ ਨਵੇਂ ਉਤਪਾਦਾਂ ਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਜਮੀਨੀ ਪੱਧਰ ਤੇ ਨਵੀਂਆਂ ਖੋਜਾਂ ਕਰਨ ਵਾਲਿਆਂ ਤੋਂ ਅਰਜੀਆਂ ਮੰਗੀਆਂ ਹਨ। ਇਸ ਲਈ ਉਹ ਲੋਕ ਅਰਜੀ ਦੇ ਸਕਦੇ ਹਨ ਜਿੰਨ੍ਹਾਂ ਦੀਆਂ ਖੋਜਾਂ ਵਿਅਕਤੀਆਂ ਜਾਂ ਸਮਾਜ ਦੀਆਂ ਲੋੜਾਂ ਜਾਂ ਚੁਣੌਤੀਆਂ ਨੂੰ ਹੱਲ ਕਰ ਸਕਦੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੁਣੇ ਗਏ ਇਨੋਵੇਟਰਾਂਨੂੰ 1 ਲੱਖ ਰੁਪਏ ਤੱਕ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਤਕਨੀਕ ਸੰਬੰਧੀ ਉਨ੍ਹਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ। ਬੌਧਿਕ ਸੰਪਦਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਪ੍ਰਮਾਣਿਕਤਾ ਅਤੇ ਸਕੇਲ ਵਧਾਉਣ ਲਈ ਤਾਲਮੇਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸਾਨ, ਵਿਦਿਆਰਥੀ (ਜੋ ਕਿ ਸਕੂਲ, ਕਾਲਜ, ਆਈ.ਟੀ.ਆਈ, ਪੋਲੀਟੈਕਨਿਕ ਜਾਂ ਡਿਪਲੋਮਾ ਧਾਰਕ ਹੋਣ) ਜਾਂ ਸਵੈ-ਰੁਜ਼ਗਾਰ ਵਿਅਕਤੀ ਜਿਵੇਂ ਕਿ ਕਾਰੀਗਰ ਅਤੇ ਮਕੈਨਿਕ ਆਦਿ, ਘਰੇਲੂ ਮਹਿਲਾਵਾਂ, ਉਦਯੋਗ-ਕਰਮਚਾਰੀ ਜਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਚੋਂ ਕੋਈ ਵੀ ਹੋਰ ਵਿਅਕਤੀ ਅਰਜੀ ਦੇ ਸਕਦਾ ਹੈ। ਇਸ ਲਈ ਆਨਲਾਈਨ ਤਰੀਕੇ ਨਾਲ ਲਿੰਕ https://docs.google.com/forms/d/e/1FAIpQLSdJhGSLY_jcDd8tatFfjwTiXH3spET923XH7Z3BFeH4rFc-7Q/viewform?usp=send_form ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਵੱਲੋਂ ਪੰਜਾਬ ਦੇ ਜਮੀਨੀ ਪੱਧਰ ਦੇ ਇਨੋਵੇਟਰਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਪਹਿਲਕਦਮੀ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਪਿਛਲੇ ਦੋ ਸਾਲਾਂ ਵਿੱਚ ਜਮੀਨੀ ਪੱਧਰ ਤੇ 1000 ਤੋਂ ਵੱਧ ਨਵੀਨਤਾਵਾਂ ਦੀ ਪਹਿਚਾਣ ਕੀਤੀ ਗਈ ਹੈ। ਜਿਨਾਂ ਵਿੱਚੋਂ 16 ਚੁਣੇ ਗਏ ਇਨੋਵੇਟਰਾਂ ਨੂੰ ਰਾਜ ਪੱਧਰੀ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ। ਇਹ ਪਹਿਲ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ। ਇਸ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਡਾ. ਅਲਕੇਸ਼, ਪ੍ਰਿੰਸੀਪਲ ਸਾਈਟੀਫਿਕ ਅਫ਼ਸਰ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨਾਲੋਜੀ ਨਾਲ ਈ.ਮੇਲ, ਆਈ.ਡੀ alkesh.kandoria@punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਵੀ ਸਮਾਜ ਹਿੱਤ ਵਿੱਚ ਇਸ ਤਰ੍ਹਾਂ ਦਾ ਕੋਈ ਨਵਾਚਾਰ ਕੀਤਾ ਹੈ, ਉਹ ਇਸ ਸੰਬੰਧੀ ਅਰਜੀ ਜਰੂਰ ਦੇਣ।

Author: Abohar Live

Related Articles

Leave a Reply

Your email address will not be published. Required fields are marked *

Back to top button