Abohar NewsJobs & CareerPunjab News
ਫਾਜ਼ਿਲਕਾ ਦੇ ਵਿਧਾਇਕ ਨੇ ਧੰਨ ਧੰਨ ਬਾਬਾ ਕੜ੍ਹਾਹੀਆਂ ਵਾਲਾ ਦੇ ਸਲਾਨਾ ਮੇਲੇ ਤੇ ਪਹੁੰਚ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ

ਅਬੋਹਰ: ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਧੰਨ-ਧੰਨ ਬਾਬਾ ਕੜ੍ਹਾਹੀਆਂ ਵਾਲਾ ਦੇ ਸਲਾਨਾ ਮੇਲੇ ਤੇ ਪਹੁੰਚ ਕੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਹਾਜ਼ਿਰ ਨਿਵਾਸੀਆਂ ਨੂੰ ਸਲਾਨਾ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੇਲੇ ਕਰਵਾਉਣ ਨਾਲ ਜਿੱਥੇ ਪ੍ਰਮਾਤਮਾਂ ਦੀ ਰੂਹਾਂ ਨੂੰ ਯਾਦ ਕੀਤਾ ਜਾਂਦਾ ਹੈ ਉਥੇ ਮੇਲੇ ਵਿੱਚ ਇਕੱਠ ਹੋਣ ਨਾਲ ਸਭ ਮੇਲੇ ਦਾ ਆਨੰਦ ਮਾਣਦੇ ਹਨ। ਮੇਲੇ ਵਿੱਚ ਅਨੇਕਾਂ ਗਤੀਵਿਧੀਆਂ ਤੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਨੌਜਵਾਨ ਪੀੜ੍ਹੀ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ।