Abohar NewsJobs & CareerPunjab News

31 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਅਸਲਾਧਾਰਕ ਅਸਲਾ ਲਾਇਸੰਸ ਸੰਬੰਧੀ ਸਰਵਿਸ ਸੇਵਾ ਕੇਂਦਰ ਰਾਹੀਂ ਈ ਸੇਵਾ ਪੋਰਟਲ ਤੋਂ ਲੈਣ

ਅਬੋਹਰ (ਫਾਜਿਲਕਾ): ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ 1 ਜਨਵਰੀ 2020 ਤੋਂ ਬਾਅਦ ਅਸਲਾਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਸੰਬੰਧੀ ਈ ਸੇਵਾ ਪੋਰਟਲ ਵਿੱਚ ਕੋਈ ਸਰਵਿਸ ਨਹੀ ਲਈ ਗਈ, ਉਹ 31 ਜਨਵਰੀ 2025 ਤੋਂ ਪਹਿਲਾਂ-ਪਹਿਲਾਂ ਅਸਲਾ ਲਾਇਸੰਸ ਸੰਬੰਧੀ ਕੋਈ ਵੀ ਸਰਵਿਸ ਆਪਣੇ ਨਜਦੀਕੀ ਸੇਵਾ ਕੇਂਦਰ ਰਾਹੀਂ ਈ ਸੇਵਾ ਪੋਰਟਲ ਤੋਂ ਪ੍ਰਾਪਤ ਕਰਨ। ਪੰਜਾਬ ਸਰਕਾਰ ਦੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਜੋ ਅਸਲਾਧਾਰਕ ਹਨ, ਜ਼ਿਨ੍ਹਾਂ ਵੱਲੋਂ ਆਪਣੇ ਅਸਲਾ ਲਾਇਸੰਸ ਸੰਬੰਧੀ 1 ਜਨਵਰੀ 2020 ਤੋਂ ਬਾਅਦ ਈ-ਸੇਵਾ ਪੋਰਟਲ ਵਿੱਚ ਕਿਸੇ ਤਰ੍ਹਾਂ ਦੀ ਸਰਵਿਸ ਨਹੀਂ ਲਈ ਗਈ ਉਹ ਉਕਤ ਮਿਤੀ ਤੋਂ ਪਹਿਲਾਂ-ਪਹਿਲਾਂ ਇਹ ਸੇਵਾ ਲੈਣੀ ਯਕੀਨੀ ਬਣਾਉਣ।

Author: Abohar Live

Related Articles

Leave a Reply

Your email address will not be published. Required fields are marked *

Back to top button