ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਨਾਹ ਕਬੂਲ ਕੇ ਆਪਣੇ ਆਪ ਨੂੰ ਭਾਰ ਮੁਕਤ ਕੀਤਾ- ਪ੍ਰੋ. ਬਲਜੀਤ ਸਿੰਘ ਗਿੱਲ
ਅਬੋਹਰ (ਮਲੋਟ): ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਪ੍ਰੋਫੈਸਰ ਗਿੱਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਜਿਹੜੇ ਬੱਜਰ ਗੁਨਾਹ ਕੀਤੇ ਸਨ, ਉਹਨਾਂ ਦੀ ਮਾਫੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮੰਗ ਲਈ ਗਈ ਹੈl ਪ੍ਰੋਫੈਸਰ ਗਿੱਲ ਨੇ ਕਿਹਾ ਕਿ ਇਹ ਵੀ ਵਡੱਪਣ ਹੈ ਕਿ ਜਿਹੜਾ ਇਨਸਾਨ ਗੁਨਾਹ ਕਰਕੇ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਗਲਤੀ ਮੰਨਦਾ ਹੈ, ਉਸ ਤੋਂ ਵੱਡਾ ਇਨਸਾਨ ਕੌਣ ਹੋ ਸਕਦਾ ਹੈl ਅਕਸਰ ਦੇਖਣ ਵਿੱਚ ਆਇਆ ਹੈ ਕਿ ਸਿਆਸਤਦਾਨ ਤੇ ਆਮ ਆਦਮੀ ਆਪਣੀ ਗਲਤੀ ਛੇਤੀ ਕੀਤਿਆਂ ਕਦੇ ਵੀ ਨਹੀਂ ਮੰਨਦੇl ਇਸ ਕਬੂਲਨਾਮੇ ਨਾਲ ਸਮਾਜ ਵਿੱਚ ਇੱਕ ਚੰਗੀ ਪਿਰਤ ਤੇ ਸਮਝ ਪਵੇਗੀ ਕਿ ਗਲਤੀ-ਗੁਨਾਹ ਕਦੇ ਵੀ ਮਾਫੀ ਤੋਂ ਬਗੈਰ ਤੁਹਾਡੇ ਮਗਰੋਂ ਨਹੀਂ ਲਹਿੰਦੇ, ਉਸ ਗਲਤੀ-ਗੁਨਾਹ ਨੂੰ ਹਮੇਸ਼ਾ ਹੀ ਲੋਕ ਚਿਤਾਰਦੇ ਰਹਿੰਦੇ ਹਨ ਤੇ ਜਦੋਂ ਕੋਈ ਬੰਦਾ ਗਲਤੀ-ਗੁਨਾਹ ਦੀ ਮਾਫੀ ਮੰਗਦਾ ਹੈ ਤਾਂ ਲੋਕ ਚਿਤਾਰਨਾ ਛੱਡ ਦਿੰਦੇ ਹਨ ਤੇ ਗਲਤੀ ਕਰਨ ਵਾਲਾ ਵੀ ਆਪਣੇ ਆਪ ਨੂੰ ਭਾਰ-ਮੁਕਤ ਕਰ ਲੈਂਦਾ ਹੈl ਸਰਦਾਰ ਸੁਖਬੀਰ ਸਿੰਘ ਬਾਦਲ ਬੇਸ਼ੱਕ ਰਾਜਨੀਤਿਕ ਤੌਰ ਤੇ ਛੋਟਾ ਹੋਇਆ ਹੈ ਪਰ ਇਨਸਾਨੀਅਤ ਤੌਰ ਤੇ ਵਡੱਪਣ ਦੀ ਨਿਸ਼ਾਨੀ ਹੈl ਇਹ ਸਾਰੇ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਛੇਤੀ ਅਮੀਰ ਹੋਣ ਤੇ ਰਾਜਸੀ ਤਾਕਤ ਆਪਣੇ ਕੋਲ ਰੱਖਣ ਲਈ ਕੀਤੇ ਸਨ।
Author: Abohar Live