Abohar NewsPunjab News

ਪੰਜਾਬ ਰੈਵਿਨਿਊ ਅਫ਼ਸਰ ਯੂਨੀਅਨ ਵੱਲੋਂ ਪੰਜਾਬ ਪ੍ਰਧਾਨ ਚੰਨੀ ਨੂੰ ਬੁੱਧਵਾਰ ਨੂੰ ਬਰਨਾਲਾ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਦੌਰਾਨ ਅੱਜ ਸਮੂਹਿਕ ਛੁੱਟੀ ਦਾ ਐਲਾਨ,

ਪੰਜਾਬ ਰੈਵਿਨਿਊ ਅਫ਼ਸਰ ਯੂਨੀਅਨ ਵੱਲੋਂ ਅੱਜ ਸਮੂਹਿਕ ਛੁੱਟੀ ਦਾ ਕੀਤਾ ਗਿਆ ਐਲਾਨ

ਅਬੋਹਰ: ਪੰਜਾਬ ਦੀਆਂ ਤਹਿਸੀਲਾਂ ਅਤੇ ਮਾਲ ਦਫ਼ਤਰਾਂ ‘ਚ 28 ਨਵੰਬਰ ਮਤਲਬ ਕਿ ਅੱਜ ਕੋਈ ਸਰਕਾਰੀ ਕੰਮ ਨਹੀਂ ਹੋਵੇਗਾ ਕਿਉਂਕਿ ਪੰਜਾਬ ਰੈਵਿਨਿਊ ਅਫ਼ਸਰ ਯੂਨੀਅਨ ਵੱਲੋਂ ਅੱਜ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਰੈਵੇਨਿਊ ਅਫ਼ਸਰ ਯੂਨੀਅਨ ਦੇ ਪੰਜਾਬ ਪ੍ਰਧਾਨ ਚੰਨੀ ਨੂੰ ਬੁੱਧਵਾਰ ਨੂੰ ਬਰਨਾਲਾ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੀ ਖ਼ਬਰ ਮਿਲਣ ਤੋਂ ਬਾਅਦ ਪੰਜਾਬ ਭਰ ’ਚ ਤਾਇਨਾਤ ਤਹਿਸੀਲਦਾਰ, ਸਬ-ਰਜਿਸਟਰਾਰ, ਨਾਇਬ-ਤਹਿਸੀਲਦਾਰਾਂ ’ਚ ਗੁੱਸਾ ਵੱਧ ਗਿਆ। ਬਾਅਦ ਦੁਪਹਿਰ ਨੂੰ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਉਪ ਪ੍ਰਧਾਨ ਅਰਚਨਾ ਸ਼ਰਮਾ, ਨਵਦੀਪ ਸਿੰਘ ਭੋਗਲ ਅਤੇ ਲਾਰਸਨ ਦੀ ਅਗਵਾਈ ’ਚ ਹੋਈ। ਇਸ ਆਨਲਾਈਨ ਮੀਟਿੰਗ ਦੌਰਾਨ ਇਸ ਘਟਨਾ ਦੀ ਸਖ਼ਤ ਨਿਖ਼ੇਧੀ ਕੀਤੀ ਗਈ। ਇਸ ਲਈ ਯੂਨੀਅਨ ਨੇ ਅੱਜ ਸਮੂਹਿਕ ਛੁੱਟੀ ਲੈ ਕੇ ਚੰਨੀ ਨੂੰ ਗ੍ਰਿਫ਼ਤਾਰ ਕਰਨ ਵਾਲੇ ਡੀ.ਐੱਸ.ਪੀ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।
Author: Abohar Live

Related Articles

Leave a Reply

Your email address will not be published. Required fields are marked *

Back to top button