Abohar NewsPunjab News
ਅਬੋਹਰ ਦੇ ਅਜੀਤ ਨਗਰ ਵਿਖੇ ਸੂਏ ਦੇ ਨਾਲ ਮਿਲੀ ਲਾਸ਼
ਅਬੋਹਰ: ਅੱਜ ਤੜਕਸਾਰ ਸਵੇਰੇ ਅਜੀਤ ਨਗਰ ਅਬੋਹਰ ਵਿਖੇ ਸੂਏ ਦੇ ਨਾਲ ਇੱਕ ਲਾਸ਼ ਮਿਲੀ ਹੈ। ਇਸ ਦੌਰਾਨ ਮੌਕੇ ਤੇ ਨਰ ਸੇਵਾ ਨਾਰਾਇਣ ਸਮਿਤੀ ਦੀ ਟੀਮ ਵੀ ਤੁਰੰਤ ਪਹੁੰਚ ਗਈ ਸੀ। ਸੂਤਰਾਂ ਮੁਤਾਬਿਕ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਘਰ ਤੋਂ ਇਕੱਲਾ ਪਾਸੇ ਰਹਿੰਦਾ ਸੀ। ਸੂਤਰਾਂ ਦੇ ਹਵਾਲੇ ਅਨੁਸਾਰ ਵਿਅਕਤੀ ਦੀ ਮੌਤ ਸੂਏ ਵਿੱਚ ਡਿੱਗਣ ਕਾਰਨ ਹੋਈ ਹੈ, ਜਿਸ ਲਈ ਲਾਸ਼ ਨੂੰ ਪੋਸਟਮਾਰਟਮ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਵਾ ਦਿੱਤਾ ਹੈ ਅਤੇ ਲਾਸ਼ ਦੇ ਪਰਿਵਾਰਿਕ ਮੈਂਬਰ ਵੀ ਪਹੁੰਚ ਰਹੇ ਹਨ।
Author: Malout Live