ਸਰਕਾਰੀ ਹਾਈ ਸਕੂਲ ਛਾਪਿਆਂਵਾਲੀ ਵੱਲੋਂ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਕਰਵਾਇਆ ਗਿਆ ਟੂਰ
ਅਬੋਹਰ: ਸਰਕਾਰੀ ਹਾਈ ਸਕੂਲ ਛਾਪਿਆਂਵਾਲੀ ਵਿਖੇ ਸਕੂਲ ਮੁੱਖੀ ਡਾ. ਦੀਪਿਕਾ ਗਰਗ ਜੀ ਦੀ ਅਗਵਾਈ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਟੂਰ ਲਿਜਾਇਆ ਗਿਆ। ਇਹ ਟੂਰ ਵਿਦਿਆਰਥੀਆਂ ਦੀ ਸਾਇੰਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਗਿਆ। ਇਸ ਮੌਕੇ ਸਾਇੰਸ ਅਧਿਆਪਿਕਾ ਸ਼੍ਰੀਮਤੀ ਸਵਰਨ ਕੌਰ, ਅੰਗਰੇਜ਼ੀ ਅਧਿਆਪਕ ਸ਼੍ਰੀ ਵਨੀਤ ਕੁਮਾਰ ਅਤੇ ਗਣਿਤ ਅਧਿਆਪਿਕਾ ਸ਼੍ਰੀਮਤੀ ਮਮਤਾ ਵਿਦਿਆਰਥੀਆਂ ਦੇ ਨਾਲ ਟੂਰ ਵਿੱਚ ਮੌਜੂਦ ਸਨ। ਅਧਿਆਪਿਕਾ ਦੁਆਰਾ ਵਿਦਿਆਰਥੀਆਂ ਨੂੰ ਸਾਇੰਸ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਕਿਰਿਆਵਾਂ ਦੱਸੀਆਂ ਗਈਆਂ ਅਤੇ ਉਹਨਾਂ ਨੂੰ ਸਾਇੰਸ ਦੇ ਰੋਜਾਨਾ ਜ਼ਿੰਦਗੀ ਵਿੱਚ ਯੋਗਦਾਨ ਅਤੇ ਅਹਿਮੀਅਤ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਵਿਜਿਟ ਦੌਰਾਨ ਲੇਜ਼ਰ ਸ਼ੋ, ਥਰੀ ਡੀ ਸ਼ੋ ਅਤੇ ਕਲਾਈਮੇਟ ਚੇਜ ਸ਼ੋ ਦਾ ਆਨੰਦ ਮਾਨਿਆ। ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿੱਚ ਮੌਜੂਦ ਡਾਇਨਾਸੌਰ ਪਾਰਕ ਦਾ ਵੀ ਵਿਜ਼ਿਟ ਕਰਵਾਇਆ ਗਿਆ। ਵਿਦਿਆਰਥੀਆਂ ਨੇ ਇਸ ਟੂਰ ਦਾ ਬਹੁਤ ਹੀ ਲਾਭ ਅਤੇ ਆਨੰਦ ਮਾਨਿਆ। ਮੀਡੀਆ ਕੋਆਰਡੀਨੇਟਰ ਸ਼੍ਰੀਮਤੀ ਤਨਵੀਰ ਬੰਸਲ ਅਤੇ ਵਨੀਤ ਕੁਮਾਰ ਜੀ ਨੇ ਸਕੂਲ ਮੁੱਖੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਸਮਝਦੇ ਹੋਏ ਅਤੇ ਉਹਨਾਂ ਦੀ ਸਾਇੰਸ ਪ੍ਰਤੀ ਰੁਚੀ ਪੈਦਾ ਕਰਨ ਲਈ ਸਾਨੂੰ ਇਸ ਤਰ੍ਹਾਂ ਦੇ ਟੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ।
Author: Abohar Live