Abohar NewsPunjab News
ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਰੋਜ਼ ਲਗਾਇਆ ਜਾਂਦਾ ਲੰਗਰ
ਅਬੋਹਰ: ਮਾਤਾ ਚਿੰਤਪੁਰਨੀ ਮੰਦਿਰ ਪ੍ਰੇਮ ਨਗਰ ਗਲੀ ਨੰਬਰ 6, ਅਬੋਹਰ ਵਿਖੇ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਹਰ ਰੋਜ਼ ਸਵੇਰੇ 11:30 ਵਜੇ ਲੰਗਰ ਲਗਾਇਆ ਜਾਂਦਾ ਹੈ। ਮੰਦਿਰ ਦੇ ਕਮੇਟੀ ਮੈਂਬਰਾਂ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮੰਦਿਰ ਵਿਖੇ ਲੰਗਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਸ ਮੌਕੇ ਮੰਦਿਰ ਦੇ ਕਮੇਟੀ ਮੈਂਬਰਾਂ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਆਪਣੇ ਬੱਚੇ ਦੇ ਜਨਮ ਦਿਨ, ਆਪਣੇ ਵੱਡ-ਵਡੇਰੇ ਦੀ ਬਰਸੀ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਲੰਗਰ ਲਗਾ ਕੇ ਨੇਕੀ ਦੇ ਭਾਗੀਦਾਰ ਬਣ ਸਕਦੇ ਹੋ।
Author: Abohar Live