ਸੜਕ ਟਰਾਂਸਪੋਰਟ ਮੰਤਰਾਲਾਂ ਵੱਲੋਂ ਡਰਾਇਵਿੰਗ ਲਾਈਸੈਂਸ ਨੂੰ ਲੈ ਕੇ ਲਾਗੂ ਹੋਵੇਗਾ ਇਹ ਨਵਾਂ ਨਿਯਮ
ਅਬੋਹਰ: ਟ੍ਰੈਫਿਕ ਨਿਯਮ ਤੋੜਨ ਵਾਲਿਆਂ ਲਈ ਹੁਣ ਚਾਲਾਨ ਤੋਂ ਬਚਣਾ ਮੁਸ਼ਕਿਲ ਹੋ ਜਾਵੇਗਾ। ਦਰਅਸਲ ਸੜਕ ਟਰਾਂਸਪੋਰਟ ਮੰਤਰਾਲਾਂ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਅਤੇ ਡਰਾਈਵਿੰਗ ਲਾਇਸੈਂਸ (DL) ਨੂੰ ਆਧਾਰ ਕਾਰਡ ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕੀ ਵਾਹਨ ਮਾਲਕਾਂ ਅਤੇ ਡਰਾਇਵਰਾਂ ਦੀ ਸਹੀ ਜਾਣਕਾਰੀ ਦਰਜ ਕੀਤੀ ਜਾਵੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਸੂਤਰਾਂ ਮੁਤਬਿਕ ਇਸ ਨੂੰ ਮੋਟਰ ਵਾਹਨ ਐਕਟ ਵਿੱਚ ਪ੍ਰਸਤਾਵਿਤ ਸੋਧਾਂ ਦਾ ਹਿੱਸਾ ਬਣਾਉਣ ‘ਤੇ ਵਿਚਾਰ ਕਰ ਰਿਹਾ ਹੈ। ਇਸ ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਖ਼ਾਸ ਤੌਰ ‘ਤੇ ਲਗਾਤਾਰ ਉਲੰਘਣਾ ਕਰਨ ਵਾਲੇ ਲੋਕਾਂ ‘ਤੇ ਨਜ਼ਰ ਰੱਖਣ ਲਈ ਇੱਕ ਸਖ਼ਤ ਨਿਗਰਾਨੀ ਵਾਲੇ ਟ੍ਰੈਫਿਕ ਨਿਯਮ ਦੀ ਲੋੜ ਹੈ। ਵੇਖਿਆ ਗਿਆ ਹੈ ਕਿ ਜੁਰਮਾਨੇ ਅਤੇ ਕਾਰਵਾਈ ਦਾ ਸਾਹਮਣਾ ਕਰਨ ਤੋਂ ਬਚਣ ਲਈ ਲੋਕ ਮੋਬਾਇਲ ਨੰਬਰ ਬਦਲ ਲੈਂਦੇ ਹਨ ਜਾਂ ਫਿਰ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਦਿੰਦੇ ਹਨ। ਕਾਰਵਾਈ ਤੋਂ ਬਚਣ ਦੇ ਇਨ੍ਹਾਂ ਆਸਾਨ ਤਰੀਕਿਆਂ ‘ਤੇ ਲਗਾਮ ਲਾਉਣ ਦੇ ਉਦੇਸ਼ ਨਾਲ ਇਸ ਬਦਲਾਅ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਕੇਂਦਰੀ ਸੜਕ ਟਰਾਂਸਪੋਰਟ ਸਕੱਤਰ ਨੇ ਕਿਹਾ ਸੀ ਕੀ ਟਰਾਂਸਪੋਰਟ ਵਿਭਾਗ ਨੇ ਨਿਯਮ ਤੋੜਨ ਵਾਲੇ ਲੋਕਾਂ ਨੂੰ ਚਾਲਾਨ ਜਾਰੀ ਕੀਤੇ ਹਨ, ਉਨ੍ਹਾਂ ਵਿੱਚੋਂ 12,000 ਕਰੋੜ ਰੁਪਏ ਤੋਂ ਵੱਧ ਦੇ ਈ-ਚਾਲਾਨ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਅਸਫ਼ਲਤਾ ਦੀ ਮੁੱਖ ਵਜ੍ਹਾ ਹੈ ਕਿ ਜਿਸ ਡਾਟਾਬੇਸ ਤੋਂ ਅਸੀਂ ਈ-ਚਾਲਾਨ ਪ੍ਰਣਾਲੀ ਨੂੰ ਚਲਾ ਰਹੇ ਹਾਂ ਉਹ ਸਹੀ ਨਹੀਂ ਹੈ। ਇਨ੍ਹਾਂ ਵਿੱਚ ਲੋਕਾਂ ਦੇ ਪਤੇ ਅਤੇ ਮੋਬਾਇਲ-ਨੰਬਰ ਨਿਯਮਿਤ ਰੂਪ ਨਾਲ ਅਪਡੇਟ ਨਹੀਂ ਹੁੰਦੇ ਹਨ।