ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਟੀਮ ਵੱਲੋਂ ਚਾਈਨਾ ਡੋਰ ਫੜਨ ਲਈ ਚੈਕਿੰਗ

ਅਬੋਹਰ: ਪੰਜਾਬ ਸਰਕਾਰ ਦੁਆਰਾ ਚਾਈਨਾ ਡੋਰ, ਪੋਲੀਥੀਨ ਡੋਰ ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ। ਇਸ ਦੇ ਅਨੁਕੂਲ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਹੁਕਮ ਅਨੁਸਾਰ, ਚਾਈਨਾ ਡੋਰ ਸੰਬੰਧੀ ਚੈਕਿੰਗ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਸ਼੍ਰੀ ਜਸਪਾਲ ਸਿੰਘ ਅਤੇ ਸਹਾਇਕ ਵਾਤਾਵਰਣ ਇੰਜੀਨੀਅਰ ਸ਼੍ਰੀ ਅਨੀਸ਼ ਸ਼ਰਮਾ ਅਤੇ ਪੁਲਿਸ ਵਿਭਾਗ ਵੱਲੋਂ ਜਲਾਲਾਬਾਦ ਵਿਖੇ ਚੈਕਿੰਗ ਕੀਤੀ ਗਈ। ਦੁਕਾਨਦਾਰਾਂ ਕੋਲ ਪਏ ਪਤੰਗ ਅਤੇ ਡੋਰ ਚੈੱਕ ਕੀਤੇ ਗਏ। ਦੁਕਾਨਦਾਰਾਂ ਨੂੰ ਚਾਈਨਾ ਡੋਰ, ਪੋਲੀਥੀਨ ਡੋਰ ਨਾ ਰੱਖਣ ਅਤੇ ਵੇਚਣ ਸੰਬੰਧੀ ਹਦਾਇਤ ਕੀਤੀ ਗਈ ਅਤੇ ਇਸ ਸੰਬੰਧੀ ਕਾਨੂੰਨੀ ਸਜ਼ਾ ਅਤੇ ਜੁਰਮਾਨਾ ਤਹਿਤ ਵੀ ਜਾਣੂ ਕਰਵਾਇਆ ਗਿਆ। ਦੁਕਾਨਦਾਰਾਂ ਨੂੰ ਇਸ ਸੰਬੰਧੀ ਜਾਗਰੂਕਤਾ ਸੰਬੰਧੀ ਪੈਂਪਲੇਟ ਵੀ ਵੰਡੇ ਗਏ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਪਾਬੰਦੀਸ਼ੁਦਾ ਚਾਈਨਾ ਡੋਰ ਨਾ ਵੇਚੇ, ਕਿਉਂਕਿ ਇਸ ਨਾਲ ਜਾਨਲੇਵਾ ਹਾਦਸੇ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਫੜੇ ਜਾਣ ਤੇ 10 ਹਜ਼ਾਰ ਤੋਂ 15 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।