ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਹੋਈ ਮਹੀਨਾਵਾਰ ਮੀਟਿੰਗ
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਜਿਲਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਜਗਸੀਰ ਸਿੰਘ ਸੁਖਨਾ ਸਟੇਟ ਬਾਡੀ ਪੰਜਾਬ ਅਤੇ ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਭੁਪਿੰਦਰ ਸਿੰਘ ਨੰਬਰਦਾਰ ਪਿੰਡ ਚੜ੍ਹੇਵਾਨ ਦੇ ਮਾਤਾ ਦੀ ਮੌਤ ਤੇ ਨੰਬਰਦਾਰ ਯੂਨੀਅਨ ਵੱਲੋਂ ਦੋ ਮਿੰਟ ਮੌਨ ਧਾਰ ਕੇ ਦੁੱਖ ਜਾਹਿਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਪਣੀ ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਜੱਦੀ ਪੁਸ਼ਤੀ, ਮਾਣ ਭੱਤਾ 10,000 ਕਰਨਾ, ਟੋਲ ਟੈਕਸ ਮਾਫ ਕਰਨਾ, ਪੰਚਾਇਤ ਵਿੱਚ ਨੰਬਰਦਾਰ ਦੀ ਨੁਮਾਇੰਦਗੀ ਅਤੇ ਤਹਿਸੀਲ ਵਿੱਚ ਬੈਠਣ ਲਈ ਨੰਬਰਦਾਰ ਲਈ ਕਮਰਾ ਅਲਾਟ ਕਰਨ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਭੁਪਿੰਦਰ ਸਿੰਘ ਬਾਜਾ ਮਰਾੜ, ਜਲੌਰ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਖੱਪਿਆਂਵਾਲੀ, ਗੁਰਦੀਪ ਸਿੰਘ ਰੱਤਾ ਟਿੱਬਾ, ਦਰਸ਼ਨ ਸਿੰਘ ਕਿਰਪਾਲ ਕੇ, ਵਕੀਲ ਸਿੰਘ ਬਧਾਈ, ਤੇਜਾ ਸਿੰਘ ਤਾਮਕੋਟ, ਚੂਹੜ ਸਿੰਘ ਭੁੱਟੀਆਲਾ, ਬਲਰਾਜ ਸਿੰਘ ਸ਼ੇਰਗੜ੍ਹ, ਗੁਰਲਾਲ ਸਿੰਘ ਦਾਨੇਵਾਲਾ, ਆਲਮਜੀਤ ਸਿੰਘ ਕਾਨਿਆਂਵਾਲੀ, ਗੁਰਤੇਜ ਸਿੰਘ ਸਾਹਿਬ ਚੰਦ, ਜਗਜੀਤ ਸਿੰਘ ਰਹੂੜਿਆਂਵਾਲੀ, ਵੀਰ ਸਿੰਘ ਗੂੜੀ ਸੰਘਰ ਅਤੇ ਰੇਸ਼ਮ ਸਿੰਘ ਮੜਮੱਲੂ ਹਾਜ਼ਿਰ ਸਨ।
Author: Abohar Live